ਐਂਡਰਾਇਡ ਫ਼ੋਨ ਦੇ ਉਪਭੋਗਤਾ ਇਸ ਗੱਲ ਨੂੰ ਬੇਹੱਦ ਗੰਭੀਰਤਾ ਨਾਲ ਲੈਣ ਕਿਉਂਕਿ ਗੂਗਲ ਨੇ ਵਾਇਰਸ ਨਾਲ ਭਰੀਆਂ ਹੋਈਆਂ 145 ਮੋਬਾਈਲ ਐਪਸ ਦੀ ਸੂਚੀ ਤਿਆਰ ਕੀਤੀ ਹੈ ਜੋ ਸਮਾਟਫ਼ੋਨ ਦੁਆਰਾ ਕੰਪਿਊਟਰ ਚ ਦਾਖਲ ਹੋ ਕੇ ਤੁਹਾਡੇ ਬੈਂਕ ਖਾਤੇ, ਈਮੇਲ ਅਤੇ ਸੋਸ਼ਲ ਮੀਡੀਆ ਖਾਤੇ ਨਾਲ ਜੁੜੀਆਂ ਨਿਜੀ ਜਾਣਕਾਰੀਆਂ ਚੋਰੀ ਕਰ ਸਕਦੀਆਂ ਹਨ।
ਗੂਗਲ ਨੇ ਸਲਾਹ ਦਿੱਤੀ ਹੈ ਕਿ ਯੂਜ਼ਰ ਇਨ੍ਹਾਂ ਐਪਸ ਨੂੰ ਤੁਰੰਤ ਆਪਣੇ ਫ਼ੋਨ ਚੋਂ ਡੀਲੀਟ ਕਰ ਦੇਣ। ਜਾਣਕਾਰੀ ਮੁਤਾਬਕ ਇਹ ਐਪਸ ਐਂਡਰਾਇਡ ਫ਼ੋਨ ਲਈ ਖਤਰਨਾਕ ਨਹੀਂ ਹਨ ਹਾਲਾਂਕਿ ਫ਼ੋਨ ਨੂੰ ਵਿੰਡੋਜ਼ ਕੰਪਿਊਟਰ ਨਾਲ ਜੋੜਣ ਤੇ ਇਸ ਵਿਚ ਭਰਿਆ ਵਾਇਰਸ ਕੰਪਿਊਟਰ ਚ ਦਾਖਲ ਹੋ ਜਾਂਦਾ ਹੈ।
ਕੰਪਨੀ ਨੇ ਦੱਸਿਆ ਕਿ ਵਾਇਰਸ ਨਾਲ ਭਰੀ ਐਪਸ ਕੀਸਟ੍ਰੋਕ (ਕੀਸਟ੍ਰੋਕ ਤੇ ਟਾਈਪ ਕੀਤੇ ਜਾਣ ਵਾਲੇ ਅੱਖਰ ਅਤੇ ਸ਼ਬਦ) ਜਾਂਚਣ ਚ ਕਾਬਿਲ ਹੈ। ਇਸਦੀ ਮਦਦ ਨਾਲ ਹੈਕਰ ਤੁਹਾਡੇ ਬੈਂਕ ਖ਼ਾਤੇ, ਕ੍ਰੈਡਿਟ ਜਾਂ ਡੈਬਿਟ ਕਾਰਡ, ਈਮੇਲ ਅਤੇ ਸੋਸ਼ਲ ਮੀਡੀਆ ਅਕਾਊਂਟ ਨਾਲ ਜੂੜੇ ਪਾਸਵਰਡ ਸਮੇਤ ਵੱਖੋ ਵੱਖਰੀ ਨਿਜੀ ਜਾਣਕਾਰੀਆਂ ਹਾਸਲ ਕਰ ਸਕਦੇ ਹਨ।
ਇਨ੍ਹਾਂ ਐਪਸ ਨੂੰ ਕਰੋ ਤੁਰੰਤ ਡੀਲੀਟ
ਬੇਬੀ ਰੂਮ, ਮੋਟਰਟ੍ਰੇਲ, ਟੈਟੂ ਨੇਮ, ਕਾਰ ਗੈਰਾਜ, ਜੈਪਨੀਜ਼ ਗਾਰਡਨ, ਹਾਊਸ ਟੈਰੇਸ, ਸਕਰਟ ਡਿਜ਼ਾਈਨ, ਯੋਗ ਮੈਡੀਟੇਸ਼ਨ, ਸ਼ੂ ਰੈਕ, ਯੂਨੀਕ ਟੀਸ਼ਰਟ, ਮੈਂਜ਼ ਸ਼ੂਜ਼, ਟੀਵੀ ਰੂਆਂਗ ਟਾਮੁ, ਆਈਡੀਆ ਗਲੋਸੇਜ਼, ਫ਼ੈਸ਼ਨ ਮੁਸਲਿਮ, ਬ਼ੈਸਲੇਟ, ਕਲੋਦਿੰਗ ਡ੍ਰਾਇੰਗ, ਮਿਨੀਮਲਿਸਟ ਕਿੱਚਨ, ਨੇਲ ਅਲਰਟ, ਆਈਸਕ੍ਰੀਮ ਸਟਿੱਕ, ਰੂਫ, ਚਿਲਡਰਨ ਕਲੋਦਸ, ਹੋਮ ਸੀਲਿੰਗ, ਪਾਲਾ ਬਾਜੁ, ਲਿਵਿੰਗ ਰੂਮ, ਬੂਕਸ਼ੇਲਫ, ਨਿਟੇਡ ਬੇਬੀ, ਹੇਅਰ ਪੇਂਟ, ਵਾਲ ਡੈਕੋਰੇਸ਼ਨ, ਪੇਂਟਿੰਗ ਮਹਿੰਦੀ, ਬਾਡੀ ਬਿਲਡਰ, ਕਪਲ ਸ਼ਾਟਸ, ਵਿੰਡੋ ਡਿਜ਼ਾਈਨ, ਹਿਜਾਬ ਸਟਾਈਲ, ਵਿੰਗ ਚੁਨ, ਫੇਸਿੰਗ ਟੈਕਨੀਕ, ਲਰਨ ਟੂ ਡ੍ਰਾ ਕਲੋਦਿੰਗ।