ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Honor 8X  ਭਾਰਤ `ਚ ਕੀਤਾ ਲਾਂਚ

Honor 8X  ਭਾਰਤ `ਚ ਕੀਤਾ ਲਾਂਚ

ਚੀਨੀ ਇਲੈਕਟ੍ਰਾਨਿਕਸ ਕੰਪਨੀ ਹੁਆਵੇ ਦੀ ਉਪਬ੍ਰਾਂਡ Honor ਨੇ ਆਪਣੇ X ਸੀਰੀਜ ਦਾ ਵਿਸਥਾਰ ਕਰਦੇ ਹੋਏ ਮੰਗਲਵਾਰ ਨੂੰ ਭਾਰਤੀ ਬਾਜ਼ਾਰ `ਚ 'Honor 8X' ਲਾਂਚ ਕੀਤਾ।
ਇਹ ਸਮਾਰਟਫੋਨ ਤਿੰਨ ਵੇਰੀਏਟ `ਚ ਉਪਲੱਬਧ ਹੈ, ਜਿਸ `ਚ 4 ਜੀਬੀ ਰੈਮ ਅਤੇ 64 ਜੀਬੀ ਇੰਟਰਨਲ ਸਟੋਰਜ ਦੀ ਕੀਮਤ 14,999 ਰੁਪਏ, 6 ਜੀਬੀ ਰੈਮ ਅਤੇ 64 ਜੀਬੀ ਇੰਟਰਨਲ ਸਟੋਰਜ ਦੀ ਕੀਮਤ 16999 ਰੁਪਏ ਅਤੇ 6 ਜੀਬੀ ਰੈਮ ਅਤੇ 128 ਜੀਬੀ ਇੰਟਰਨਲ ਸਟੋਰਜ਼ ਦੀ ਕੀਮਤ 18,999 ਰੁਪਏ ਅਤੇ 6 ਜੀਬੀ ਰੈਮ ਅਤੇ 128 ਜੀਬੀ ਇੰਟਰਨਲ ਸਟੋਰਜ਼ ਦੀ ਕੀਮਤ 18,999 ਰੁਪਏ ਹੈ।


ਇਹ ਕਿਰਿਨ 710 ਚਿਪਸੇਟ ਨਾਲ ਸੰਚਾਲਿਤ ਹੈ। ਇਸ `ਚ 16.51 ਸੈਟੀਮੀਟਰ ਦਾ ‘ਫੁਲਵਿਊ` ਸ਼ਾਨਦਾਰ ਡਿਸਪਲੇਅ ਹੈ। ਇਸਦੇ ਇੰਟਰਨਲ ਮੇਮੋਰੀ ਨੂੰ ਮੇਮੋਰੀ ਕਾਰਡ ਰਾਹੀਂ 400 ਜੀਬੀ ਤੱਕ ਵਧਾਇਆ ਜਾ ਸਕਦਾ ਹੈ ਅਤੇ ਇਹ ਐਂਡਰਾਇਰਡ 8 ਓਰੀਓ `ਤੇ ਅਧਾਰਤ ਹੈ।


ਹੁਆਵੇ ਇੰਡੀਆ ਦੇ ਕੰਜਿਊਮਰ ਬਿਜਨੈਸ ਸਮੂਹ ਦੇ ਮੀਤ ਪ੍ਰਧਾਨ (ਬਿਕਰੀ) ਪੀ. ਸੰਜੀਵ ਨੇ ਦੱਸਿਆ, ਇਹ ਨਵੀਨਤਮ ਆਕਟਾ-ਕੋਰ ਕਿਰਿਨ 710 ਚਿਪਸੇਟ ਨਾਲ ਲੈਸ ਹੈ ਜੋ ਏਆਈ ਦੀ ਫੰਕਸ਼ਨੈਲਿਟੀ ਨਾਲ ਹੈ। ਆਨਰ 8ਐਕਸ ਗ੍ਰਾਹਕਾਂ ਦੇ ਅਨੁਭਵ ਨੂੰ ਨਵੇਂ ਪੱਧਰ `ਤੇ ਲੈ ਜਾਵੇਗਾ।


ਇਸ ਸਮਾਰਟਫੋਨ `ਚ 3750 ਐਮਐਚ ਦੀ ਬੈਟਰੀ ਲਗੀ ਹੈ। ਇਸ `ਚ 20 ਮੈਗਾਪਿਕਸਲ ਪਲਸ 2 ਮੈਗਾਪਿਕਸਲ ਦਾ ਡਿਊਅਲ ਆਰਟੀਫਿਸ਼ੀਅਲ ਇਟੇਲੀਜੈਂਟ (ਏਆਈ) ਪਿਛਲੇ ਕੈਮਰਾ ਅਤੇ 16 ਮੈਗਾਪਿਕਸਲ ਦਾ ਅਗਲਾ ਕੈਮਰਾ ਹੈ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:honor 8x launched in india know price in india features specifications