ਇਨਫਿਨਿਕਸ ਐਸ 5 ਪ੍ਰੋ ਭਾਰਤ 'ਚ ਲਾਂਚ ਹੋ ਗਿਆ ਹੈ। ਪੌਪਅਪ ਸੈਲਫੀ ਕੈਮਰਾ ਵਾਲਾ ਇਹ ਹੁਣ ਤੱਕ ਦਾ ਸਭ ਤੋਂ ਸਸਤਾ ਫੋਨ ਹੈ। ਇਹ ਫੋਨ ਐਂਡਰਾਇਡ 10 'ਤੇ ਕੰਮ ਕਰ ਸਕਦਾ ਹੈ। ਕੰਪਨੀ ਨੇ ਇਸ ਫੋਨ ਦੀ ਕੀਮਤ 9999 ਰੁਪਏ ਰੱਖੀ ਹੈ। ਇਹ ਫੋਨ ਫੋਰੇਸਟ ਗ੍ਰੀਨ ਅਤੇ ਵਾਇਲੇਟ ਰੰਗ ਵਿੱਚ ਉਪਲਬੱਧ ਹੈ।
ਇਸ ਫੋਨ ਦੀ ਵਿਕਰੀ 13 ਮਾਰਚ ਤੋਂ ਸ਼ੁਰੂ ਹੋਵੇਗੀ। ਇਨਫਿਨਿਕਸ ਦੇ ਇਸ ਫੋਨ 'ਚ 6.53 ਫੁੱਲ ਐੱਚਡੀ ਪਲੱਸ ਡਿਸਪਲੇਅ ਹੈ, ਜਿਸ ਦਾ ਆਸਪੈਕਟ ਬਾਡੀ ਰੇਸ਼ੋ 91 ਪ੍ਰਤੀਸ਼ਤ ਹੈ। ਇਹ ਫੋਨ ਆਕਟਾਕੋਰ ਮੀਡੀਆ ਟੇਕ ਹੈਲੀਓ ਪੀ 35 ਪ੍ਰੋਸੈਸਰ ਅਤੇ 4 ਜੀਬੀ ਰੈਮ ਦੇ ਨਾਲ ਆਇਆ ਹੈ। ਇਹ ਫੋਨ ਐਂਡਰਾਇਡ 10 ਆਧਾਰਿਤ XOS 6.0 skin 'ਤੇ ਚੱਲਦਾ ਹੈ।
ਕੈਮਰਾ ਸੈੱਟਅਪ ਦੀ ਗੱਲ ਕਰੀਏ ਤਾਂ ਇਸ ਫੋਨ ਦੇ ਪਿਛਲੇ ਪੈਨਲ 'ਤੇ 48 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, 2 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਸੈਲਫੀ ਪ੍ਰੇਮੀਆਂ ਲਈ ਇਸ 'ਚ 16 ਮੈਗਾਪਿਕਸਲ ਦਾ ਕੈਮਰਾ ਹੈ।