ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ’ਚ ਕਿਉਂ ਨਹੀਂ ਵਿਕ ਰਹੇ iPhones?

ਭਾਰਤ ’ਚ ਕਿਉਂ ਨਹੀਂ ਵਿਕ ਰਹੇ iPhones?

ਐਪਲ ਨੇ ਆਪਣੇ ਤਿਮਾਹੀ ਨਤੀਜੇ ਐਲਾਨ ਕਰ ਦਿੱਤੇ ਹਨ। ਆਈਫੋਨ ਦੀ ਵਿਕਰੀ ਵਿਚ 15 ਫੀਸਦੀ ਦੀ ਗਿਰਾਵਟ ਆਉਣ ਦੇ ਬਾਅਦ ਐਪਲ ਦੀ ਆਮਦਨ ਵਿਚ ਵਾਧਾ ਹੋਇਆ, 2018 ਦੀ ਅਕਤੂਬਰ–ਦਸੰਬਰ ਤਿਮਾਹੀ ਵਿਚਐਪਲ ਨੂੰ 1,997 ਕਰੋੜ ਡਾਲਰ ਦਾ ਲਾਭ ਹੋਇਆ ਹੈ। ਕੰਪਨੀ ਮੁਤਾਬਕ ਉਭਰਦੇ ਬਾਜ਼ਾਰਾਂ ਵਿਚ ਆਈਫੋਨ ਦੀ ਵਿਕਰੀ ਘੱਟ ਰਹਿਣ ਦਾ ਅਸਰ ਉਨ੍ਹਾਂ ਦੇ ਅੰਕੜਿਆਂ ਵਿਚ ਦਿਖਾਈ ਦੇ ਰਿਹਾ ਹੈ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

ਐਪਲ ਦੇ ਸੀਈਓ ਟਿਕ ਕੁਕ ਨੇ ਭਾਰਤ ਦਾ ਨਾਮ ਲਿਏ ਬਿਨਾ ਕਿਹਾ ਕਿ ਆਈਫੋਨ ਦੀ ਵਿਕਰੀ ਵਿਚ ਕਈ ਕਾਰਨਾਂ ਕਰਕੇ ਗਿਰਾਵਟ ਆਈ ਹੈ। ਉਨ੍ਹਾਂ ਕਿਹਾ ਕਿ ਗ੍ਰਾਹਕ ਆਪਣੇ ਪੁਰਾਣੇ ਆਈਫੋਨ ਨੂੰ ਕਾਫੀ ਲੰਬੇ ਸਮੇਂ ਤੱਕ ਆਪਣੇ ਕੋਲ ਰਖ ਰਹੇ ਹਨ।  ਉਭਰਦੇ ਬਾਜ਼ਾਰਾਂ ਵਿਚ ਦਿਵੇਸ਼ੀ ਮੁਦਰਾ ਐਕਸਚੇਂਜ ਅਤੇ ਡਾਲਰ ਦੇ ਮਜ਼ਬੂਤ ਹੋਣ ਕਾਰਨ ਆਈਫੋਨ ਖਰੀਦਣਾ ਗ੍ਰਾਹਕ ਨੂੰ ਮਹਿੰਗਾ ਪੈਂਦਾਹੈ। ਆਈਫੋਨ ਦੇ ਬੈਟਰੀ ਬਦਲਣ ਵਾਲੇ ਪ੍ਰੋਗਰਾਮ ਦਾ ਅਸਰ ਵੀ ਸਾਹਮਣੇ ਆਇਆ ਹੈ। ਆਈਫੋਨ ਦੀ ਵਿਕਰੀ ਬੀਤੇ ਸਾਲ ਦੀ ਤੁਲਨਾ ਵਿਚ 15 ਫੀਸਦੀ ਘੱਟ ਹੋਈ ਹੈ।

 

2017 ਦੀ ਦਸੰਬਰ ਤਿਮਾਹੀ ਮੁਕਾਬਲੇ 2018 ਦੀ ਦਸੰਬਰ ਤਿਮਾਹੀ ਵਿਚ ਆਈ ਫੋਨ ਦੀ ਵਿਕਰੀ ਵਿਚ 15 ਫੀਸਦੀ ਦੀ ਕਮੀ ਆਈ ਹੈ। ਆਈਫੋਨ ਲਾਂਚ 2007 ਹੋਣ ਦੇ ਬਾਅਦ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਇਸਦੀ ਵਿਕਰੀ ਵਿਚ ਕਮੀ ਆਈ ਹੈ। ਐਪਲ ਦਾ 60 ਫੀਸਦੀ ਮਾਲੀਆ ਆਈਫੋਨ ਤੋਂ ਆਉਂਦਾ ਹੈ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Iphone sale decreased in emerging market like India and China