ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੋਨੇ ਦੀ ਖੋਪੜੀ ਤੇ ਹੀਰਿਆਂ ਨਾਲ ਸ਼ਿੰਗਾਰੇ ਫੋਨ ਦੀ ਜਾਣੋ ਕੀਮਤ

ਸੋਨੇ ਦੀ ਖੋਪੜੀ ਤੇ ਹੀਰਿਆਂ ਨਾਲ ਸ਼ਿੰਗਾਰੇ ਫੋਨ ਦੀ ਜਾਣੋਂ ਕੀਮਤ

ਆਈਫੋਨ ਦੇ ਦਿਵਾਨੇ ਹੁਣ ਇਕ ਖਾਸ ਆਈਫੋਨ ਖਰੀਦ ਸਕਣਗੇ, ਜਿਸ ਵਿਚ ਸੋਨੇ ਨਾਲ ਬਣੀ ਹੋਈ ਖੋਪੜੀ ਅਤੇ ਬੇਸ਼ਕੀਮਤੀ ਹੀਰੇ ਜੜ੍ਹੇ ਹੋਏ ਹਨ। ਇਸ ਦੀ ਕੀਮਤ 17 ਲੱਖ 80 ਹਜ਼ਾਰ ਰੁਪਏ ਹੈ। ਇਸ ਕੀਮਤੀ ਆਈਫੋਨ ਵਿਚ ਲੱਗੀ ਖੋਪੜੀ 18 ਕੈਰੇਟ ਸੋਨੇ ਨਾਲ ਬਣੀ ਹੋਈ ਹੈ।

 

ਉਥੇ ਇਸ ਵਿਚ 100 ਤੋਂ ਜ਼ਿਆਦਾ ਹੀਰੇ ਜੜੇ ਹੋਏ ਹਨ। ਇਸ ਨੂੰ ਆਈਫੋਨ ਐਕਸਐਸ ਮੈਕਸ ਨਾਮ ਦਿੱਤਾ ਗਿਆ ਹੈ। ਇਸ ਮਹਿੰਗੇ ਆਈਫੋਨ ਨੂੰ ਸਵੀਡਨ ਦੀ ਕੰਪਨੀ ਗੋਲਡਨ ਕਾਨਸੇਪਟ ਨੇ ਡਿਜ਼ਾਇਨ ਕੀਤਾ ਹੈ। ਇਹ ਕੰਪਨੀ ਵੱਖ–ਵੱਖ ਗੈਜੇਟ ਦੇ ਮਹਿੰਗੇ ਵਰਜਨ ਤਿਆਰ ਕਰਦੀ ਹੈ। ‘ਆਈਫੋਨ ਸ਼ੂਗਰ ਸਕਲ’ ਏਡੀਸ਼ਨ ਇਸਦਾ ਸਭ ਤੋਂ ਪ੍ਰੀਮੀਅਮ ਡਿਜ਼ਾਇਨ ਹੈ।

 

ਨਵੇਂ ਆਈਫੋਨ ਐਕਸਐਸ ਮੈਕਸ ਦੇ ਬੈਕਸਾਈਡ ਵਿਚ ਬਣੀ ਸੋਣੇ ਦੀ ਖੋਪੜੀ ਨੂੰ ਇਕ ਮਾਸਟਰ ਕ੍ਰਾਫਟਮੈਨ ਵੱਲੋਂ ਹੱਥ ਨਾਲ ਬਣਾਇਆ ਗਿਆ ਹੈ। ਇਸ ਖੋਪੜੀ ਦਾ ਵਜਨ 110 ਗ੍ਰਾਮ ਹੈ। ਇਸ ਵਿਚ 137 ਹੀਰੇ ਵੀ ਬਹੁਤ ਵਧੀਆ ਤਰੀਕੇ ਨਾਲ ਜੜ੍ਹੇ ਗਏ ਹਨ। ਇਸ ਫੋਨ ਦੀ ਬਾਡੀ ਨੂੰ ਮਗਰਮੱਛ ਦੀ ਖੱਲ ਨਾਲ ਬਣਾਇਆ ਗਿਆ ਹੈ। ਇਸ ਫੋਨ ਵਿਚ 137 ਹੀਰੇ ਜੜ੍ਹੇ ਗਏ ਹਨ ਇਸ ਫੋਨ ਦੇ ਬੈਕ ਸਾਈਡ ਵਿਚ 18 ਕੈਰੇਟ ਸੋਨੇ ਨਾਲ ਬਣੀ ਖੋਪੜੀ ਲਗਾਈ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:iphone with gold skull and diamond priced about 17 lakh 80 thousand