ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਈਫੋਨ 11 ਲਾਂਚ ਤੋਂ ਪਹਿਲਾਂ ਹੀ ਕੀਮਤਾਂ ਲੀਕ! ਜਾਣੋ ਕੀਮਤ ਤੇ ਖ਼ੂਬੀਆਂ

Apple iPhone 11 : ਜੇਕਰ ਤੁਸੀਂ ਵੀ ਆਈਫੋਨ ਦੇ ਸ਼ੌਕੀਨ ਹੋ ਤਾਂ ਇਕ ਚੰਗੀ ਖ਼ਬਰ ਹੈ। ਦੁਨੀਆ ਚ ਆਪਣੇ ਮੋਬਾਈਲ ਫ਼ੋਨ ਬਣਾਉਣ ਲਈ ਮਸ਼ਹੂਰ ਕੰਪਨੀ ਐਪਲ ਮੰਗਲਵਾਰ ਨੂੰ ਅਮਰੀਕਾ ਚ ਆਈਫੋਨ 11 ( iPhone11 ) ਨੂੰ ਲਾਂਚ ਕਰਨ ਜਾ ਰਹੀ ਹੈ। ਐਪਲ ਦੇ ਇਤਿਹਾਸ ਚ ਪਹਿਲੀ ਵਾਰ ਯੂਟਿਊਬ 'ਤੇ ਲਾਈਵ ਸਟ੍ਰੀਮਿੰਗ ਹੋਵੇਗੀ। ਮੰਨਿਆ ਜਾ ਰਿਹਾ ਹੈ ਕਿ ਆਈਫੋਨ 11 ਦੇ ਨਾਲ-ਨਾਲ ਆਈਫੋਨ 11 ਪ੍ਰੋ ਅਤੇ ਆਈਫੋਨ 11 ਪ੍ਰੋ ਮੈਕਸ ਨੂੰ ਬਾਜ਼ਾਰ ਚ ਉਤਾਰਿਆ ਜਾ ਸਕਦਾ ਹੈ। ਪਰ ਆਈਫੋਨ 11 ਦੀ ਸ਼ੁਰੂਆਤ ਤੋਂ ਪਹਿਲਾਂ ਇਸਦੀ ਕੀਮਤਾਂ ਦੀ ਜਾਣਕਾਰੀ ਲੀਕ ਹੋ ਗਈ ਹੈ।

 

ਕੀਮਤ ਕੀ ਹੋ ਸਕਦੀ ਹੈ

 

ਖਬਰਾਂ ਅਨੁਸਾਰ ਆਈਫੋਨ 11 ਦੀ ਕੀਮਤ 999 ਡਾਲਰ ਅਤੇ 1099 ਡਾਲਰ ਹੋ ਸਕਦੀ ਹੈ। ਯਾਨੀ ਭਾਰਤੀ ਕਰੰਸੀ ਚ ਇਸ ਦੀ ਕੀਮਤ ਲਗਭਗ 72,000 ਰੁਪਏ ਅਤੇ 79130 ਰੁਪਏ ਤੱਕ ਹੋ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਮੋਬਾਈਲ ਫ਼ੋਨ ਦੀ ਪ੍ਰੀ-ਬੁਕਿੰਗ 13 ਸਤੰਬਰ ਤੋਂ ਸ਼ੁਰੂ ਹੋ ਸਕਦੀ ਹੈ।

 

ਉਮੀਦ ਕੀਤੀ ਜਾ ਰਹੀ ਹੈ ਕਿ ਆਈਫੋਨ ਮਾਡਲ ਐਪਲ ਏ 13 ਚਿੱਪ ਨਾਲ ਲਾਂਚ ਕੀਤੇ ਜਾਣਗੇ। ਆਈਫੋਨ ਐਕਸਐਸ ਅਤੇ ਆਈਫੋਨ ਐਕਸਐਸ ਮੈਕਸ ਦੇ ਦੋ ਨਵੇਂ ਅਪਗ੍ਰੇਡ ਆਈਫੋਨ ਮਾਡਲ ਓਲੈਡ ਪੈਨਲ ਜਦਕਿ ਤੀਸਰਾ ਮਾਡਲ ਆਈਫੋਨ ਐਕਸਆਰ ਵਾਂਗ ਐਲਸੀਡੀ ਪੈਨਲ ਨਾਲ ਲਾਂਚ ਕੀਤਾ ਜਾ ਸਕਦਾ ਹੈ।

 

ਆਈਫੋਨ 11 ਲਾਂਚ ਕਰਨ ਦਾ ਪ੍ਰੋਗਰਾਮ ਐਪਲ ਦੇ ਮੁੱਖ ਦਫਤਰ ਚ ਕੀਤਾ ਜਾਵੇਗਾ। ਕੈਲੀਫੋਰਨੀਆ ਦੇ ਸਟੀਵ ਜੌਬਸ ਥੀਏਟਰ ਤੋਂ ਵੀ ਲਾਈਵ ਸਟ੍ਰੀਮਿੰਗ ਹੋਵੇਗੀ।

 

ਐਪਲ ਨੇ ਇੱਕ ਟਵੀਟ ਚ ਕਿਹਾ ਕਿ ਉਹ 10 ਸਿਤੰਬਰ ਨੂੰ ਸਟੀਵ ਜੌਬਸ ਥੀਏਟਰ ਚ ਇੱਕ ਵਿਸ਼ੇਸ਼ ਸਮਾਗਮ ਕਰ ਰਹੇ ਹਨ, ਜੋ ਅਮਰੀਕਾ ਦੇ ਸਮੇਂ ਅਨੁਸਾਰ ਸਵੇਰੇ 10 ਵਜੇ ਸ਼ੁਰੂ ਹੋਵੇਗਾ। ਯਾਨੀ ਇਹ ਭਾਰਤੀ ਸਮੇਂ ਅਨੁਸਾਰ ਰਾਤ 10.30 ਵਜੇ ਪ੍ਰਸਾਰਤ ਕੀਤਾ ਜਾਵੇਗਾ।

 

ਇੱਥੇ ਹੋਵੇਗੀ ਲਾਈਵ ਸਟ੍ਰੀਮਿੰਗ

 

ਐਪਲ ਦੇ ਪਿਛਲੇ ਪ੍ਰੋਗਰਾਮਾਂ ਦੀ ਤਰ੍ਹਾਂ ਆਈਫੋਨ 11 ਦੀ ਸ਼ੁਰੂਆਤ ਵੀ ਲਾਈਵ ਸਟ੍ਰੀਮਿੰਗ ਦੁਆਰਾ ਵੇਖੀ ਜਾ ਸਕੇਗੀ। ਤੁਸੀਂ ਇਸਨੂੰ ਐਪਲ ਦੀ ਅਧਿਕਾਰਤ ਵੈਬਸਾਈਟ ਤੇ ਜਾ ਕੇ ਵੇਖ ਸਕਦੇ ਹੋ। ਐਪਲ ਇਸ ਵਾਰ ਯੂਟਿਊਬ 'ਤੇ ਆਈਫੋਨ ਲਾਂਚ ਦੀ ਲਾਈਵ ਸਟ੍ਰੀਮਿੰਗ ਕਰੇਗਾ।

 

ਦੱਸ ਦੇਈਏ ਕਿ ਲਾਈਵ ਸਟ੍ਰੀਮਿੰਗ ਨੂੰ ਆਈਓਐਸ ਵਰਜਨ 10 ਜਾਂ ਇਸ ਤੋਂ ਉਪਰ ਚੱਲਣ ਵਾਲੇ ਵਰਜਨ ਅਤੇ ਮੈਕ ਕੰਪਿਊਟਰ 'ਤੇ ਸਫਾਰੀ ਬ੍ਰਾਊਜ਼ਰ ਦੀ ਵਰਤੋਂ ਕਰਕੇ ਆਈਫੋਨ, ਆਈਪੈਡ ਅਤੇ ਆਈਪੌਡ 'ਤੇ ਵੇਖਿਆ ਜਾ ਸਕਦਾ ਹੈ। ਦੂਜੇ ਪਾਸੇ ਵਿੰਡੋਜ਼ ਉਪਭੋਗਤਾ ਐਜ ਬ੍ਰਾਊਜ਼ਰ ਦੁਆਰਾ ਲਾਈਵ ਸਟ੍ਰੀਮ ਪੇਜ ਨੂੰ ਐਕਸੈਸ ਕਰਨ ਦੇ ਯੋਗ ਹੋਣਗੇ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:iPhone11 price leak before lauching know apple iphone11 price and specifications