ਇੰਸਟਾਗ੍ਰਾਮ ਦੀ ਵਰਤੋਂ ਕਰਨ ਵਾਲਿਆਂ ਲਈ ਖੁਸ਼ਖਬਰੀ ਹੈ। ਸਾਈਟ `ਤੇ ਭਾਵਨਾਂਵਾਂ ਪ੍ਰਗਟ ਕਰਨਾ ਹੁਣ ਹੋਰ ਸੌਖਾ ਹੋ ਜਾਵੇਗਾ। ਦਰਅਸਲ, ਇੰਸਟਾਗ੍ਰਾਮ ਨੇ ਆਪਣੇ ਮੋਬਾਈਲ ਐਪ `ਤੇ ‘ਪਰਸਨਲਾਈਡ ਈਮੋਜੀ ਸ਼ਾਰਟਕਟ’ ਫੀਚਰ ਉਪਲੱਬਧ ਕਰਵਾਇਆ ਹੈ। ਇਸ ਦੇ ਤਹਿਤ ਯੂਜ਼ਰ ਵੱਲੋਂ ਸਭ ਤੋਂ ਜਿ਼ਆਦਾ ਵਰਤੋਂ ਕੀਤੇ ਜਾਣ ਵਾਲੇ ਈਮੋਜੀ ਸਮਾਰਟਫੋਨ ਦੀ ਸਕਰੀਨ `ਤੇ ਦਿਖਣਾਉਣ ਵਾਲੇ ਕੀ ਬੋਰਡ `ਤੇ ਪਹਿਲੀ ਲਾਈਨ `ਚ ਦਿਖਾਈ ਆਉਣ ਲੱਗਣਗੇ।
ਟੇਕ ਕ੍ਰੰਚ ਦੇ ਮੁਤਾਬਕ ਪਰਸਨਲਾਈਜਡ ਈਮੋਜੀ ਸ਼ਾਰਟਕਟ ਕੀ ਬੋਰਡ `ਤੇ ਇਕ ਖਾਸ ‘ਈਮੋਜੀ ਬਾਰ’ ਬਣਾ ਦੇਵੇਗਾ। ਇਸ ਨਾਲ ਦੋਸਤਾਂ ਦੀ ਫੋਟੋ `ਤੇ ਪ੍ਰਤੀਕਿਰਿਆ ਦੇਣ ਲਈ ਈਮੋਜੀ ਦੇ ਢੇਰ ਸਾਰੇ ਮਨਚਾਹੇ ਈਮੋਜੀ ਲਭਣ ਦੇ ਝਝਟ ਤੋਂ ਮੁਕਤੀ ਮਿਲ ਜਾਵੇਗੀ। ਇਸ ਦੇ ਨਾਲ ਹੀ ਸਮੇਂ ਦੀ ਬਚਤ ਵੀ ਹੋਵੇਗੀ। ਹਾਲਾਂਕਿ ਨਿੱਜੀ ਪੋਸਟ `ਤੇ ਕੈਪਸ਼ਨ ਲਿਖਣ ਜਾਂ ਕਿਸੇ ਦੀ ਸਟੋਰੀ `ਤੇ ਕਮੈਂਟ ਕਰਦੇ ਸਮੇਂ ਈਮੋਜੀ ਬਾਰ ਨਜ਼ਰ ਨਹੀਂ ਆਵੇਗਾ।