ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Jio–ਏਅਰਟੈਲ ਦੇ 150 ਰੁਪਏ ਤੋਂ ਘੱਟ ਦੀ ਰਿਚਾਰਜ ਸਕੀਮ

Jio–ਏਅਰਟੈਲ ਦੇ 150 ਰੁਪਏ ਤੋਂ ਘੱਟ ਦੀ ਰਿਚਾਰਜ ਸਕੀਮ

ਜੀਓ, ਏਅਰਟੈਲ ਅਤੇ ਵੋਡਾਫੋਨ ਪ੍ਰੀਪੇਡ ਖਪਤਕਾਰਾਂ ਨੂੰ ਲੁਭਾਉਣ ਲਈ ਰੋਜ਼ਾਨਾ ਨਵੀਆਂ–ਨਵੀਆਂ ਸਕੀਮਾਂ ਲੈ ਕੇ ਆ ਰਹੇ ਹਨ। ਇੱਥੇ ਤੁਹਾਨੂੰ ਜੀਓ, ਵੋਡਾਫੋਨ, ਏਅਰਟੈਲ ਦੇ 1 ਤੋਂ 28 ਦਿਨ ਵੈਧਤਾ ਵਾਲੇ ਰਿਚਾਰਜ ਸਕੀਮ ਬਾਰੇ ਦੱਸ ਰਹੇ ਹਾਂ।

 

ਏਅਰਟੈਲ ਸਕੀਮ

 

ਏਅਰਟੈਲ ਦੇ ਨਵੇਂ 48 ਰੁਪਏ ਦੇ ਪ੍ਰੀਪੇਡ ਸਕੀਮ ਵਿਚ ਖਪਤਕਾਰ ਨੂੰ 3ਜੀਬੀ ਦਾ 3ਜੀ ਤੇ 4ਜੀ ਡਾਟਾ ਮਿਲੇਗਾ। ਇਹ ਸਕੀਮ 28 ਦਿਨਾਂ ਤੱਕ ਵੈਧ ਹੋਵੇਗੀ। ਏਅਰਟੈਲ ਦੇ 98 ਰੁਪਏ ਦੀ ਸਕੀਮ ਵਿਚ ਖਪਤਕਾਰ ਨੂੰ 28 ਦਿਨ ਦੀ ਵੈਧਤਾ ਅਤੇ 6 ਜੀਬੀ ਡਾਟਾ ਮਿਲੇਗਾ। ਇਸ ਤੋਂ ਇਲਾਵਾ 10ਫਰੀ ਐਸਐਮਐਸ ਮਿਲਣ। ਇਹ ਦੋਵੇਂ ਪਲਾਨ ਉਨ੍ਹਾਂ ਗ੍ਰਾਹਕਾਂ ਨੂੰ ਧਿਆਨ ਵਿਚ ਰੱਖਕੇ ਲਿਆਂਦਾ ਗਿਆ ਹੈ ਜਿਨ੍ਹਾਂ ਨੂੰ ਸਸਤੇ ਪਲਾਨ ਚਾਹੀਦੇ ਹੁੰਦੇ ਹਨ। ਇਸ ਤੋਂ ਇਲਾਵਾ ਏਅਰਟੈਲ ਦਾ 29 ਰੁਪਏ ਦਾ ਪਲਾਨ ਵੀ ਦਿੰਦਾ ਹੈ ਜਿਸ ਵਿਚ 28 ਦਿਨ ਵੈਧਤਾ ਨਾਲ 520 ਐਮਬੀ ਦਾ ਡਾਟਾ ਮਿਲਦਾ ਹੈ।

 

ਵੋਡਾਫੋਨ ਪਲਾਨ

ਵੋਡਾਫੋਨ ਨੇ ਹਾਲ ਵਿਚ ਹੀ 139 ਰੁਪਏ ਦਾ ਪ੍ਰੀਪੇਡ ਪਲਾਨ ਲੈ ਕੇ ਆਇਆ ਸੀ। ਇਸ ਰਾਹੀਂ ਕੰਪਨੀ ਮੰਥਲੀ ਰਿਚਾਰਜ ਕਰਨ ਵਾਲੇ ਖਪਤਕਾਰ ਨੂੰ ਟਾਰਗੇਟ ਕਰ ਰਹੀ ਹੈ। ਵੋਡਾਫੋਨ ਦੇ 139 ਰੁਪਏ ਦੇ ਪਲਾਨ ਵਿਚ ਡਾਟਾ ਅਤੇ ਕਾਲਿੰਗ ਦੋਵੇਂ ਹੀ ਸਹੂਲਤਾਂ ਮਿਲਣਗੀਆਂ। ਇਸ ਸਕੀਮ ਵਿਚ 5 ਜੀਬੀ ਡਾਟਾ ਮਿਲੇਗਾ ਜੋ 28 ਦਿਨਾਂ ਲਈ ਮਿਲੇਗਾ। ਜੀਓ ਵੀ 149 ਰੁਪਏ ਦੀ ਸਕੀਮ ਦੇ ਰਹੀ ਹੈ ਜਿਸ ਵਿਚ ਖਪਤਕਾਰ ਨੂੰ 28 ਦਿਨਾਂ ਦੇ ਲਈ ਹਰ ਰੋਜ 1.5 ਜੀਬੀ ਡਾਟਾ ਮਿਲਦਾ ਹੈ। ਇਸ ਤੋਂ ਇਲਾਵਾ ਅਣਲਿਮਿਟਡ ਕਾਲਿੰਗ, 100 ਐਸਐਮਐਸ ਦੀ ਸਰਵਿਸ ਮਿਲਦੀ ਹੈ।

 

ਜਿਓ ਦਾ 149 ਰੁਪਏ ਦੀ ਸਕੀਮ

 

28 ਦਿਨ ਦੀ ਵੈਧਤਾ ਵਾਲੇ ਸਕੀਮ ਵਿਚ ਖਪਤਕਾਰ ਨੂੰ ਰੋਜ਼ਾਨਾ 1.5 ਜੀਬੀ ਦਾ ਮੋਬਾਇਲ ਡਾਟਾ ਮਿਲ ਰਿਹਾ ਹੈ। ਇਸ ਤੋਂ ਇਲਾਵਾ 100 ਐਸਐਮਐਸ ਅਤੇ ਅਣਲਿਮਟਿਡ ਲੋਕਲ ਕਾਲ ਮਿਲ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jio airtel and vodafone best 28 days recharge plan