ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Jio ਗੀਗਾ ਫ਼ਾਈਬਰ: 90 ਦਿਨਾਂ ਲਈ ਬਿਲਕੁਲ ਮੁਫਤ, ਹਰੇਕ ਮਹੀਨੇ ਪਾਓ 100 ਜੀਬੀ ਡਾਟਾ

1 / 2Jio ਗੀਗਾ ਫ਼ਾਈਬਰ: 90 ਦਿਨਾਂ ਲਈ ਬਿਲਕੁਲ ਮੁਫਤ, ਹਰੇਕ ਮਹੀਨੇ ਪਾਓ 100 ਜੀਬੀ ਡਾਟਾ

2 / 2Jio ਗੀਗਾ ਫ਼ਾਈਬਰ: 90 ਦਿਨਾਂ ਲਈ ਬਿਲਕੁਲ ਮੁਫਤ, ਹਰੇਕ ਮਹੀਨੇ ਪਾਓ 100 ਜੀਬੀ ਡਾਟਾ

PreviousNext

ਜੀਓ ਗੀਗਾ ਫ਼ਾਈਬਰ ਬ੍ਰਾਡਬੈਂਡ ਦੀ ਇੰਟਰਨੈਟ ਸੇਵਾ ਲੈਣ ਲਈ ਰਜਿਸਟ੍ਰੇਸ਼ਨ 15 ਅਗਸਤ ਤੋਂ ਸ਼ੁਰੂ ਹੋ ਚੁੱਕੀ ਹੈ। ਹੁਣ ਕੰਪਨੀ ਨੇ ਸ਼ੁਰੂਆਤੀ ਸਕੀਮ (Jio Giga Fiber Preview Offer) ਬਾਰੇ ਐਲਾਨ ਕੀਤਾ ਹੈ। 90 ਦਿਨਾਂ ਲਈ ਪ੍ਰੀਵਿਊ ਆਫਰ ਤਹਿਤ, ਯੂਜ਼ਰਸ ਨੂੰ ਹਰੇਕ ਮਹੀਨੇ 100 ਜੀਬੀ ਡਾਟਾ ਮੁਫਤ ਮਿਲੇਗਾ, ਉਹ ਵੀ ਤਿੰਨ ਮਹੀਨਿਆਂ ਲਈ  ਬਿਲਕੁਲ ਮੁਫਤ। ਖਾਸ ਗੱਲ ਇਹ ਹੈ ਕਿ ਇਸ ਦੌਰਾਨ ਇੰਟਰਨੈਟ ਦੀ ਸਪੀਡ 100 ਐਮਬੀਪੀਐਸ ਦੀ ਹੋਵੇਗੀ।

 

ਗਾਹਕ ਵੱਲੋਂ ਰਜਿਸਟ੍ਰੇਸ਼ਨ ਕਰਾਉਣ ਮਗਰੋਂ ਕੰਪਨੀ ਇਹ ਦੇਖੇਗੀ ਕਿ ਕਿਸ ਥਾਂ ਤੇ ਸਭ ਤੋਂ ਜਿ਼ਆਦਾ ਮੰਗ ਹੈ। ਇਸ ਤੋਂ ਬਾਅਦ ਉਸ ਥਾਂ ਨੂੰ ਸਭ ਤੋਂ ਪਹਿਲਾਂ ਜੀਓ ਗੀਗਾ ਫ਼ਾਈਬਰ ਦੀ ਸੇਵਾ ਦਿੱਤੀ ਜਾਵੇਗੀ।

 

ਦੱਸਦੇਈਏ ਕਿ ਜਿਓ ਗੀਗਾ ਫ਼ਾਈਬਰ ਦਾ ਰਜਿਸਟ੍ਰੇਸ਼ਨ ਯੂਜ਼ਰ MyJio ਐਪ ਦੇ ਨਾਲ ਕੰਪਨੀ ਦੀ ਅਧਿਕਾਰਤ ਵੈਬਸਾਈਟ jio.com ਤੇ ਕਰਾ ਸਕਦੇ ਹਨ।

 

ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਜੀਓ ਗੀਗਾ ਫ਼ਾਈਬਰ ਆਫਰ ਪੂਰੀ ਤਰ੍ਹਾਂ ਮੁਫਤ ਇੰਸਟਾਲੇਸ਼ਨ ਨਾਲ ਆਉ਼ਂਦਾ ਹੈ। ਇਸ ਇੰਸਟਾਲੇਸ਼ਨ ਲਈ ਗਾਹਕ ਤੋਂ ਕੋਈ ਵੀ ਪੈਸਾ ਨਹੀਂ ਲਿਆ ਜਾਂਦਾ ਹੈ। ਗਾਹਕ ਤੋਂ ਸਿਰਫ ਸਕਿਓਰਟੀ ਵਜੋਂ 4500 ਰੁਪਏ ਕੰਪਨੀ ਲੈਂਦੀ ਹੈ ਜੋ ਕਿ ਮੋੜਵੇਂ ਹਨ। ਇਹ 4500 ਰੁਪਏ ਜੀਓ ਦੇ ਬ੍ਰਾਡਬੈਂਡ ਰਾਊਟਰ ਲਈ ਲਏ ਜਾਂਦੇ ਹਨ।  

 

ਬ੍ਰਾਡਬੈਂਡ ਸੇਵਾ ਦੇ ਪ੍ਰੀਵਿਊ ਆਫਰ ਦੇ ਖਤਮ ਹੋਣ ਮਗਰੋਂ ਜੀਓ ਗਾਹਕਾਂ ਨੂੰ ਪ੍ਰੀਪੇਡ ਪਲਾਨ ਦੀ ਚੋਣ ਦਿੱਤੀ ਜਾਵੇਗੀ। ਜਿਸ ਦਾ ਐਲਾਨ ਆਉਣ ਵਾਲੇ ਕੁੱਝ ਦਿਨਾਂ ਚ ਹੋਵੇਗਾ।

 

ਦੱਸਣਯੋਗ ਹੈ ਕਿ ਹਾਲੇ ਸਿਰਫ ਜੀਓ ਗੀਗਾ ਫ਼ਾਈਬਰ ਦਾ ਪ੍ਰੀਪੇਡ ਪਲਾਨ ਹੀ ਆਵੇਗਾ। ਪੋਸਟਪੇਡ ਪਲਾਨ ਬਾਅਦ ਚ ਹੀ ਲਾਂਚ ਕੀਤੇ ਜਾਣਗੇ।   

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jio Giga Fiber: Free for 90 days get 100 GB data per month