ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਹਿਲਾ ਸਸ਼ਕਤੀਕਰਨ ਲਈ ਜੀਓ ਨੇ ਕੀਤਾ ਇਹ ਸਮਝੌਤਾ

ਮਹਿਲਾ ਸਸ਼ਕਤੀਕਰਨ ਲਈ ਜੀਓ ਨੇ ਕੀਤਾ ਇਹ ਸਮਝੌਤਾ

ਜੀਓ ਨੇ ਭਾਰਤ ਵਿਚ ਮਹਿਲਾਵਾਂ ਵਿਚ ਡਿਜ਼ੀਟਲ ਸਾਖਰਤਾ ਨੂੰ ਵਧਾਉਣ ਅਤੇ ਲਿੰਗਕ ਅੰਤਰ ਨੂੰ ਖਤਮ ਕਰਨ ਲਈ ਜੀਐਸਐਮਏ ਨਾਲ ਹੱਥ ਮਿਲਾਇਆ ਹੈ। ਭਾਰਤ ਵਿਚ GSMA ਨੇ ਜੀਓ ਨਾਲ ਮਿਲਕੇ ਕਨੇਕਟਿਡ ਮਹਿਲਾ ਇਨੀਸ਼ੀਏਟਿਵ ਸ਼ੁਰੂ ਕੀਤਾ। ਮਹਿਲਾਵਾਂ ਜ਼ਿਆਦਾ ਤੋਂ ਜ਼ਿਆਦਾ ਡਿਜੀਟਲ ਦੁਨੀਆ ਨਾਲ ਜੁੜਨ ਇਸ ਲਈ ਜੀਓ ਅਤੇ ਜੀਐਸਐਮਏ ਮਿਲਕੇ ਕੰਮ ਕਰੇਗਾ। ਹਾਲ ਹੀ ਵਿਚ ਮੋਬਾਇਲ ਅਤੇ ਇੰਟਰਨੈਟ ਤਕਨੀਕਾਂ ਨੂੰ ਅਪਣਾਉਣ ਨਾਲ ਲੋਕਾਂ ਦੇ ਜੀਵਨ ਵਿਚ ਬਦਲਾਅ ਆਇਆ ਹੈ। ਹਾਲਾਂਕਿ, ਭਾਰਤ ਵਿਚ ਮੋਬਾਇਲ ਅਪਣਾਉਣ ਵਿਚ ਲਿੰਗ ਅੰਤਰ ਬਹੁਤ ਜ਼ਿਆਦਾ ਦਿਖਾਈ ਦਿੰਦਾ ਹੈ।

 

ਕਨੇਕਟੇਡ ਵੁਮਨ ਇਨੀਸ਼ਿਏਟਿਵ ਦੇ ਇਕ ਹਿੱਸੇ ਵਜੋਂ, ਜੀਐਸਐਮਏ ਮੋਬਾਇਲ ਆਪਰੇਟਰਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਨਾਲ ਵਿਸ਼ਵ ਤੌਰ ਉਤੇ ਇਨ੍ਹਾਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਕੰਮ ਕਰਦਾ ਹੈ, ਜੋ ਮਹਿਲਾਵਾਂ ਨੂੰ ਡਿਜ਼ੀਟਲ ਦੁਨੀਆਂ ਨਾਲ ਜੋੜਨ ਵਿਚ ਬਾਧਕ ਸਾਬਤ ਹੋ ਰਹੀ ਹੈ। GSMA ਅਤੇ ਟੈਲੀਕਾਮ ਸੇਵਾ ਪ੍ਰਦਾਤਾ ਮਿਲਕੇ ਮਹੱਤਵਪੂਰਣ ਸਮਾਜਿਕ–ਆਰਥਿਕ ਲਾਭ ਦੇ ਸਕਦੇ ਹਨ ਅਤੇ ਅਣਗਿਣਤ ਮਹਿਲਾਵਾਂ ਦੇ ਜੀਵਨ ਵਿਚ ਬਦਲਾਅ ਲਿਆ ਸਕਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jio partners with GSMA for digital literacy among women