ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਸੀਮਤ ਕਾਲਿੰਗ ਸਮੇਤ ਸਿਰਫ 95 ਰੁਪਏ `ਚ ਮਿਲ ਰਿਹਾ ਜੀਓ ਮੋਬਾਇਲ

ਅਸੀਮਤ ਕਾਲਿੰਗ ਸਮੇਤ ਸਿਰਫ 95 ਰੁਪਏ `ਚ ਮਿਲ ਰਿਹਾ ਜੀਓ ਮੋਬਾਇਲ

ਜੀਓ ਕੰਪਨੀ ਲਾਂਚ ਹੋਣ ਦੇ ਬਾਅਦ ਤੋਂ ਲਗਾਤਾਰ ਤੇਜ਼ੀ ਨਾਲ ਵੱਧ ਰਹੀ ਹੈ। ਜੀਓ ਦੇ ਮਾਰਕੀਟ `ਚ ਹੋਣ ਮਗਰੋਂ ਕਈ ਪਲਾਨ ਅਤੇ ਆਫਰ ਪੇਸ਼ ਕੀਤੇ ਗਏ ਹਨ। ਇਸੇ ਤਰ੍ਹਾਂ ਜੀਓ ਫੋਨ ਦੇ ਲਾਂਚ ਹੋਣ ਬਾਅਦ ਫੀਚਰ ਫੋਨ ਸੇਗਮੈਂਟ `ਚ ਜੀਓ ਨੇ ਰਿਕਾਰਡ ਬਣਾਏ ਹਨ। ਹੁਣ ਕੰਪਨੀ ਫੀਚਰ ਫੋਨ ਸੇਗਮੈਂਟ `ਚ ਸਭ ਤੋਂ ਉਪਰ ਨੰਬਰ `ਤੇ ਹੈ। ਹੁਣ ਜੀਓ ਫੋਨ ਨੂੰ ਖਰੀਦਣ ਦੀ ਇੱਛਾ ਰੱਖਣ ਵਾਲੇ ਲੋਕ ਇਸ ਨੂੰ ਸਿਰਫ 95 ਰੁਪਏ `ਚ ਹੀ ਖਰੀਦ ਸਕਦੇ ਹਨ।


ਹਾਲਾਂਕਿ ਇਹ ਆਫਰ ਸਿਰਫ ਰਾਜਸਥਾਨ ਦੇ ਲੋਕਾਂ ਲਈ ਹੀ ਹੈ। ਬੀਜੀਆਰ ਦੀ ਰਿਪੋਰਟ ਅਨੁਸਾਰ, ਰਾਜਸਥਾਨ ਸਰਕਾਰ ਨੇ ਰਿਲਾਇੰਸ ਜੀਓ ਨਾਲ ਇਕ ਸਕੀਮ ਪੇਸ਼ ਕੀਤੀ ਹੈ। ਇਸ ਦੇ ਤਹਿਤ ਜੀਓ ਫੀਚਰ ਫੋਨ ਸੂਬੇ `ਚ ਸਿਰਫ 95 ਰੁਪਏ ਦਾ ਹੀ ਮਿਲ ਰਿਹਾ ਹੈ। ਇਸ ਦੇ ਨਾਲ ਹੀ ਅਣਲਿਮਟਿਡ ਕਾਲਿੰਗ ਵੀ ਦਿੱਤੀ ਜਾ ਰਹੀ ਹੈ। 


ਇਹ ਸਿਰਫ ਰਾਜਸਥਾਨ ਲਈ ਹੀ ਹੈ। ਜਿਨ੍ਹਾਂ ਲੋਕਾਂ ਦੇ ਕੋਲ ਭਾਮਾਸ਼ਾਹ ਕਾਰਡ ਹੋਵੇਗਾ, ਉਹ ਇਸਦਾ ਲਾਭ ਉਠਾ ਸਕਣਗੇ। ਇਸ ਆਫਰ ਦਾ ਲਾਭ ਲੈਣ ਲਈ ਭਾਮਾਸ਼ਾਹ ਕਾਰਡ ਨੰਬਰ ਲੈ ਕੇ ਰਾਜਸਥਾਨ ਦੇ ਲੋਕਾਂ ਨੇ ਜੀਓ ਫੋਨ ਦੇ ਰਿਟੇਲ ਸਟੋਰ `ਤੇ ਜਾਣਾ ਹੋਵੇਗਾ ਅਤੇ ਉਥੋਂ ਉਹ ਜੀਓ ਫੋਨ ਖਰੀਦ ਸਕਦੇ ਹਨ।


ਜੀਓ ਫੋਨ ਖਰੀਦਣ ਲਈ ਗ੍ਰਾਹਕ ਨੇ 1095 ਰੁਪਏ ਦੇਣੇ ਹੋਣਗੇ। ਇਸ ਤੋਂ ਬਾਅਦ ਰਾਜ ਸਰਕਾਰ ਸਿੱਧੇ ਭਾਮਾਸ਼ਾਹ ਐਪ ਰਾਹੀਂ 500 ਰੁਪਏ ਤੁਹਾਡੇ ਖਾਤੇ `ਚ ਜਮ੍ਹਾਂ ਕਰਾ ਦੇਵੇਗੀ। ਇਸ ਤੋਂ ਬਾਅਦ ਬਾਕੀ 500 ਰੁਪਏ ਲਈ ਖਪਤਕਾਰ ਨੇ ਆਪਣੇ ਮੋਬਾਇਲ `ਤੇ ਭਾਮਾਸ਼ਾਹ ਐਪ ਨੂੰ ਡਾਊਨਲੋਡ ਕਰਨਾ ਹੋਵੇਗਾ।


ਭਾਮਾਸ਼ਾਹ ਨੰਬਰ ਦੇ ਐਕਟੀਵੇਟ ਹੋ ਜਾਣ `ਤੇ ਰਾਜ ਸਰਕਾਰ ਬਾਕੀ ਦੇ 500 ਰੁਪਏ ਮੋਬਾਇਲ ਵਾਲੇਟ `ਚ ਜਮ੍ਹਾਂ ਕਰਵਾਏਗੀ। ਇਸ ਤਰ੍ਹਾਂ ਕੁਲ ਰੁਪਏ ਇਕ ਹਜ਼ਾਰ ਵਾਪਸ ਮਿਲ ਜਾਵੇਗਾ ਅਤੇ ਜੀਓ ਫੋਨ ਸਿਰਫ 95 ਰੁਪਏ `ਚ ਗ੍ਰਾਹਕ ਦਾ ਹੋ ਜਾਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jio Phone: in just rs 95 know how to get reliance feature phone under rajasthan bhamashah yojna