ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਸੀਮਿਤ ਕਾਲਿੰਗ ਦੇ ਨਾਲ 95 ਰੁਪਏ 'ਚ ਮਿਲ ਰਿਹਾ Jio Phone

Jio Phone

ਜੀਓ ਕੰਪਨੀ ਆਪਣੀ ਸ਼ੁਰੂਆਤ ਤੋਂ ਲਗਾਤਾਰ ਤੇਜ਼ੀ ਨਾਲ ਵਧ ਰਹੀ ਹੈ। ਕਈ ਯੋਜਨਾਵਾਂ ਪੇਸ਼ ਕੀਤੀਆਂ ਜਾ ਰਹੀਆਂ ਹਨ। ਇਸੇ ਤਰ੍ਹਾਂ ਜੀਓ ਫੋਨ ਦੀ ਲਾਂਚ ਦੇ ਬਾਅਦ ਜੀਓ ਨੇ ਫੀਚਰ ਫੋਨ ਸੇਗਮੈਂਟ ਵਿੱਚ ਰਿਕਾਰਡ ਬਣਾਇਆ ਹੈ।ਹੁਣ ਕੰਪਨੀ ਫੀਚਰ ਫੋਨ ਸੈਗਮੈਂਟ ਦੇ ਸਿਖਰ 'ਤੇ ਹੈ। ਹੁਣ ਜੋ ਲੋਕ ਜੀਓ ਫੋਨ ਖਰੀਦਣਾ ਚਾਹੁੰਦੇ ਹਨ ਉਹ ਸਿਰਫ 95 ਰੁਪਏ ਵਿੱਚ ਹੀ ਖਰੀਦ ਸਕਦੇ ਹਨ।

 

ਹਾਲਾਂਕਿ, ਇਹ ਪੇਸ਼ਕਸ਼ ਕੇਵਲ ਰਾਜਸਥਾਨ ਦੇ ਲੋਕਾਂ ਲਈ ਹੈ। ਬੀ ਆਈ ਜੀ ਦੀ ਰਿਪੋਰਟ ਅਨੁਸਾਰ, ਰਾਜਸਥਾਨ ਸਰਕਾਰ ਨੇ ਰਿਲਾਇੰਸ ਜਿਓ ਦੇ ਸਹਿਯੋਗ ਨਾਲ ਇਸ ਸਕੀਮ ਦੀ ਪੇਸ਼ਕਸ਼ ਕੀਤੀ ਹੈ। ਇਸਦੇ ਅਧੀਨ ਜੀਓ ਫੀਚਰ ਫੋਨ ਨੂੰ ਰਾਜ ਵਿੱਚ ਸਿਰਫ 95 ਰੁਪਏ ਵਿੱਚ ਲਿਆ ਜਾ ਸਕਦਾ ਹੈ। ਇਸਦੇ ਇਲਾਵਾ ਅਸੀਮਿਤ ਕਾਲਿੰਗ ਵੀ ਦਿੱਤੀ ਜਾ ਰਹੀ ਹੈ।

 

ਸਰਕਾਰ ਨੇ ਇਸ ਪਲਾਨ ਨੂੰ 'ਬਾਮਾਸ਼ਾਹ ਯੋਜਨਾ' ਨਾਮ ਦਿੱਤਾ ਹੈ। ਇਹ ਸਿਰਫ ਰਾਜਸਥਾਨ ਲਈ ਹੈ। ਜਿਨ੍ਹਾਂ ਲੋਕਾਂ ਕੋਲ ਬਾਮਾਸ਼ਾਹ ਕਾਰਡ ਹੈ, ਉਹ ਇਸਦਾ ਫਾਇਦਾ ਲੈਣ ਦੇ ਯੋਗ ਹੋਣਗੇ। ਇਸ ਪੇਸ਼ਕਸ਼ ਦਾ ਫਾਇਦਾ ਲੈਣ ਲਈ, ਰਾਜਸਥਾਨ ਦੇ ਲੋਕਾਂ ਨੂੰ ਕਾਰਡ ਨੰਬਰ ਨਾਲ ਜਿਓਫੋਨ ਰਿਟੇਲ ਸਟੋਰ ਉੱਤੇ ਜਾਣਾ ਪਵੇਗਾ। ਜਿੱਥੋਂ ਉਹ ਫੋਨ ਖਰੀਦ ਸਕਣਗੇ।

 

ਗਾਹਕਾਂ ਨੂੰ ਜੀਓਫੋਨ ਖਰੀਦਣ ਲਈ 1095 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਇਸ ਤੋਂ ਬਾਅਦ ਰਾਜ ਸਰਕਾਰ ਵੱਲੋਂ ਸਿੱਧੇ ਖਾਤੇ ਵਿੱਚ 500 ਰੁਪਏ ਦੀ ਰਕਮ ਜਮ੍ਹਾਂ ਕਰਵਾਈ ਜਾਵੇਗੀ। ਉਪਭੋਗਤਾਵਾਂ ਨੂੰ ਆਪਣੇ ਮੋਬਾਈਲ 'ਤੇ ਬਾਕੀ 500 ਰੁਪਏ ਲਈ ਬਾਮਾਸ਼ਾਹ ਐਪ ਨੂੰ ਡਾਊਨਲੋਡ ਕਰਨਾ ਪਵੇਗਾ।

 

ਇੱਕ ਵਾਰ ਬਾਮਾਸ਼ਾਹ ਨੰਬਰ ਚਾਲੂ ਹੋ ਜਾਣ ਤੇ ਸੂਬਾ ਸਰਕਾਰ 500 ਰੁਪਏ ਜਮ੍ਹਾਂ ਕਰੇਗੀ। ਇਸ ਤਰ੍ਹਾਂ ਜੀਓ ਫੋਨ ਸਿਰਫ਼ 95 ਰੁਪਏ ਵਿੱਚ ਗਾਹਕ ਦਾ ਹੋਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:jio phone in just rs 95 know how to get reliance feature phone under rajasthan bhamashah yojna