ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੀਓ ਦੇ ਖਪਤਕਾਰਾਂ ਲਈ ਖੁਸ਼ਖਬਰੀ, ਕੰਪਨੀ ਨੇ ਫਿਰ ਮਚਾਇਆ ਧਮਾਲ

ਜੀਓ ਦੇ ਖਪਤਕਾਰਾਂ ਲਈ ਖੁਸ਼ਖਬਰੀ, ਕੰਪਨੀ ਨੇ ਫਿਰ ਮਚਾਇਆ ਧਮਾਲ

ਮੁਕੇਸ਼ ਅੰਬਾਨੀ ਦੀ ਦੂਰਸੰਚਾਰ ਕੰਪਨੀ ਰਿੰਲਾਇਸ ਜੀਓ 4ਜੀ ਡਾਊਨਲੋਡ ਸਪੀਡ ਮਾਮਲੇ `ਚ ਹੋਰ ਕੰਪਨੀਆਂ ਦੇ ਮੁਕਾਬਲੇ ਲਗਾਤਾਰ 12ਵੇਂ ਮਹੀਨੇ ਮੋਹਰੀ ਰਹੀ। ਭਾਰਤੀ ਦੂਰਸੰਚਾਰ ਰੈਗੂਲਰਟੀ ਅਥਾਰਿਟੀ (ਟ੍ਰਾਈ) ਦੇ ਅੰਕੜਿਆਂ ਅਨੁਸਾਰ ਦਸੰਬਰ 18 `ਚ ਰਿੰਲਾਇਸ ਜੀਓ ਦੀ 4ਜੀ ਡਾਊਨਲੋਡ ਸਪੀਡ ਕਰੀਬ ਅੱਠ ਫੀਸਦੀ ਘਟਣ ਦੇ ਬਾਵਜੂਦ 18.7 ਮੈਗਾਬਾਈਟ ਪ੍ਰਤੀ ਸੈਕਿੰਡ (ਐਮਬੀਪੀਐਸ) ਰਹੀ ਜੋ ਹੋਰ ਦੂਰਸੰਚਾਰ ਕੰਪਨੀਆਂ ਦੇ ਮੁਕਾਬਲੇ ਕਾਫੀ ਜਿ਼ਆਦਾ ਹੈ। ਜੀਓ ਨੈਟਵਰਕ ਦੀ ਔਸਤਨ ਡਾਊਨਲੋਡ ਸਪੀਡ ਨਵੰਬਰ ਮਹੀਨੇ `ਚ 20.33 ਐਮਬੀਪੀਐਸ ਸੀ।


ਵਰਤਾ ਅਨੁਸਾਰ ਭਾਰਤੀ ਏਅਰਟੈਲ ਦਾ 4ਜੀ ਨੈਟਵਰਕ ਦਸੰਬਰ `ਚ ਮਾਮੂਲੀ ਸੁਧਾਰ ਹੋਇਆ। ਉਥੇ ਨਵੰਬਰ ਦੇ 9.7 ਐਮਬੀਪੀਐਸ ਦੀ ਤੁਲਨਾ `ਚ ਦਸੰਬਰ `ਚ 9.8 ਐਮਬੀਪੀਐਸ ਸੀ। ਵੋਡਾਫੋਨ ਦੀ 4ਜੀ ਡਾਊਨਲੋਡ ਸਪੀਡ 6.8 ਐਮਬੀਪੀਐਸ ਤੋਂ ਘਟਕੇ 6.3 ਐਮਬੀਪੀਐਸ ਰਹਿ ਗਈ। ਆਈਡੀਆ ਦਾ 6.2 ਐਮਬੀਪੀਐਸ ਤੋਂ ਘਟਕੇ ਛੇ ਐਮਬੀਪੀਐਸ ਰਹਿ ਗਿਆ।


ਆਈਡੀਆ ਅਤੇ ਵੋਡਾਫੋਨ ਦੇ ਦੂਰਸੰਚਾਰ ਕਾਰੋਬਾਰ `ਚ ਰਲੇਵਾ ਹੋ ਗਿਆ ਹੈ ਅਤੇ ਹੁਣ ਇਹ ਵੋਡਾਫੋਨ ਆਈਡੀਆ ਦੇ ਤਹਿਤ ਕੰਮ ਕਰ ਰਹੇ ਹਨ, ਪ੍ਰੰਤੂ ਟ੍ਰਾਈ ਨੇ ਦਸੰਬਰ ਲਈ ਦੋਵਾਂ ਦੇ ਪ੍ਰਦਰਸ਼ਨ ਨੂੰ ਅਲੱਗ-ਅਲੱਗ ਦਰਸਾਇਆ ਹੈ। ਡਾਊਨਲੋਡ ਸਪੀਡ ਵੀਡੀਓ, ਈਮੈਲ ਅਤੇ ਇੰਟਰਨੈਟ ਦੀ ਵਰਤੋਂ ਦੌਰਾਨ ਮਹੱਤਵਪੂਰਣ ਰਹਿੰਦੀ ਹੈ।


ਅਪਲੋਡ ਸਪੀਡ ਦੇ ਮਾਮਲੇ `ਚ ਵੋਡਾਫੋਨ ਦੇ ਪ੍ਰਦਰਸ਼ਨ `ਚ ਲਗਾਤਾਰ ਸੁਧਾਰ ਰਿਹਾ। ਇਹ ਨਵੰਬਰ ਦੇ 4.9 ਐਮਬੀਪੀਐਸ ਤੋਂ ਵਧਕੇ 5.1 ਐਮਬੀਪੀਐਸ ਹੋ ਗਿਆ। ਜੀਓ ਦੀ ਅਪਲੋਡ ਸਪੀਡ ਇਸ ਦੌਰਾਨ 4.5 ਐਮਬੀਪੀਐਸ ਦੀ ਤੁਲਨਾ `ਚ ਮਾਮੂਲੀ ਘੱਟਕੇ 4.3 ਰਹੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:JIO prepaid postaid users have good news again tops in 4g downloading speed