ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਰੂਤੀ ਲਾਂਚ ਕਰੇਗੀ ਨੇਕਸਾ ਟਰਮੀਨਲ

ਮਾਰੂਤੀ ਲਾਂਚ ਕਰੇਗੀ ਨੇਕਸਾ ਟਰਮੀਨਲ

ਵਰਤਮਾਨ ਵਿਚ ਮਾਰੂਤੀ ਸੁਜੁਕੀ ਆਪਣੀ ਪ੍ਰੀਮੀਅਮ ਕਾਰਾਂ ਨੇਕਸਾ ਡੀਲਰਸ਼ਿਪ ਰਾਹੀਂ ਵੇਚ ਰਹੀ ਹੈ। ਮਾਰੂਤੀ ਨੇ ਨੇਕਸਾ ਪ੍ਰੀਮੀਅਮ ਡੀਲਰਸ਼ਿਪ ਦੀ ਸ਼ੁਰੂਆਤ 2015 ਵਿਚ ਕੀਤੀ ਸੀ। ਵਰਤਮਾਨ ਵਿਚ ਦੇਸ਼ ਭਰ ਵਿਚ 350 ਤੋਂ ਜ਼ਿਆਦਾ ਨੇਕਸਾ ਡੀਲਰਸ਼ਿਪ ਮੌਜੂਦ ਹੈ। ਹੁਣ ਮਾਰੂਤੀ ਜਿੰਥੇ ਨੇਕਸਾ ਆਊਟਲੇਟ ਨਹੀਂ ਹੈ ਉਥੇ ਵੀ ਆਪਣੀ ਮੌਜੂਦਗੀ ਦਰਜ ਕਰਵਾਉਣ ਲਈ ਨੇਕਸਾ ਟਰਮੀਨਲ ਲਾਂਚ ਕਰ ਰਹੀ ਹੈ।

 

ਇਸ ਛੋਟੇ ਮੋਬਾਇਲ ਆਊਟਲੇਟ ਦਾ ਨਿਰਮਾਣ ਫਲੈਟਬੈਡ ਟਰਕ ਉਤੇ ਕੀਤਾ ਗਿਆ ਜਿਨ੍ਹਾਂ ਵੱਖ ਵੱਖ ਸ਼ਹਿਰਾਂ ਵਿਚ ਲੈ ਜਾਇਆ ਜਾ ਸਕੇਗਾ। ਇਸ ਨੇਕਸਾ ਮੋਬਾਇਲ ਟਰਮੀਨਲ ਵਿਚ ਗ੍ਰਾਹਕਾਂ ਨੂੰ ਨੇਕਸਾ ਡੀਲਰਸ਼ਿਪ ਵਾਲੇ ਸਾਰੇ ਅਨੁਭਵ ਪ੍ਰਾਪਤ ਹੋਣਗੇ। ਹਾਲਾਂਕਿ, ਇਨ੍ਹਾਂ ਟਰਮੀਨਲ ਉਤੇ ਰੇਗੂਲਰ ਸ਼ੋਅਰੂਮ ਦੇ ਮੁਕਾਬਲੇ ਡਿਸਪਲੇ ਲਈ ਕੇਵਲ ਦੋ ਹੀ ਕਾਰਾਂ ਉਪਲੱਬਧ ਹੋਣਗੀਆਂ।

 

ਵਰਤਮਾਨ ਵਿਚ ਨੈਕਸਾ ਡੀਲਰਸ਼ਿਪ ਰਾਹੀਂ ਕੰਪਨੀ ਮਾਰੂਤੀ ਇਗਿਨਸ, ਸਿਆਜ, ਬਲੇਨੋ ਵਰਗੀਆਂ ਮਹਿੰਗੀਆਂ ਅਤੇ ਪ੍ਰੀਮੀਅਮ ਕਾਰਾਂ  ਵੇਚ ਰਹੀ ਹੈ। ਮਾਰੂਤੀ ਦਾ ਦਾਅਵਾ ਹੈ ਕਿ ਨੇਕਸਾ, ਮਾਰੂਤੀ ਦੀ ਕੁਲ ਸਾਲਾਨਾ ਵਿਕਰੀ ਵਿਚ ਲਗਭਗ 20 ਫੀਸਦੀ ਦਾ ਯੋਗਦਾਨ ਕਰਦੀ ਹੈ ਅਤੇ ਦੇਸ਼ ਭਰ ਵਿਚ ਇਸਦੇ 9 ਲੱਖ ਤੋਂ ਜ਼ਿਆਦਾ ਗ੍ਰਾਹਕ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Maruti launches Naxa terminal