ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਈਕਰੋਸਾਫਟ ਨਹੀਂ ਕਰੇਗਾ ਵਿੰਡੋਜ਼–7 ਅਪਡੇਟ

ਮਾਈਕਰੋਸਾਫਟ ਨਹੀਂ ਕਰੇਗਾ ਵਿੰਡੋਜ਼–7 ਅਪਡੇਟ

ਵਿੰਡੋਜ਼ ਕੰਪਿਊਟਰ ਆਪਰੇਟਿੰਗ ਸਿਸਟਮ ਬਣਾਉਣ ਵਾਲੀ ਪ੍ਰਮੁੱਖ ਤਕਨੀਕੀ ਕੰਪਨੀ ਮਾਈਕ੍ਰੋਸਾਫਟ ਨੇ ਅਗਲੇ ਜਨਵਰੀ ਤੋਂ ਆਪਣੀ ਵਿੰਡੋਜ–7 ਆਪਰੇਟਿੰਗ ਸਿਸਟਮ ਦਾ ਅਪਡੇਟ ਨਾ ਦੇਣ ਦਾ ਐਲਾਨ ਕੀਤਾ ਹੈ। ਉਸਨੇ ਕਿਹਾ ਕਿ ਖਪਤਕਾਰਾਂ ਨੂੰ ਵਿੰਡੋਜ਼–10 ਅਪਨਾਉਣ ਉਤੇ ਵਿਚਾਰ ਕਰਨਾ ਚਾਹੀਦਾ। ਇਸ ਦੇ ਨਾਲ ਹੀ ਕੰਪਨੀ ਡੇਲ ਤੇ ਐਚਪੀ ਵਰਗੀਆਂ ਨਿਰਮਾਤਾ ਕੰਪਨੀਆਂ ਨਾਲ ਕੰਮ ਕਰ ਰਹੀ ਹੈ ਤਾਂ ਕਿ ਕੰਪਿਊਟਰ, ਲੈਪਟਾਪ ਅਤੇ ਟੇਬਲੈਟ ਵਰਗੇ ਕੰਪਿਊਟਿੰਗ ਉਪਕਰਨ ਨੂੰ ਹੋਰ ਸਸਤਾ ਬਣਾਇਆ ਜਾ ਸਕੇ।

 

ਮਾਈਕ੍ਰੋਸਾਫਟ ਇੰਡੀਆ ਦੀ ਸਮੂਹ ਨਿਦੇਸ਼ਕ ਫਰਹਾਨਾ ਹਕ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਹਿਕਾ ਕਿ ‘ਵਿੰਡੋਜ਼–7 ਲਈ ਕੰਪਨੀ ਵੱਲੋਂ ਮਿਲਣ ਵਾਲਾ ਸਪੋਰਟ (ਮਦਦ ਜਾਂ ਅਪਡੇਟ) 14 ਜਨਵਰੀ 2020 ਤੋਂ ਬੰਦ ਹੋ ਜਾਵੇਗਾ। ਭਾਵ ਇਸਦੇ ਨਾਲ ਇਸ ਆਪਰੇਟਿੰਗ ਸਿਸਟਮ ਨੂੰ ਸੁਰੱਖਿਆ ਤੇ ਤਕਨੀਕੀ ਅਪਡੇਟ ਨਹੀਂ ਮਿਲੇਗਾ ਤਾਂ ਉਸ ਉਤੇ ਚੱਲਣ ਵਾਲੇ ਕੰਪਿਊਟਰ ਉਪਰਕਨਾਂ ਦੀ ਵਰਤੋਂ ਜੋਖਿਮ ਵਧਦੇ ਜਾਣਗੇ।

 

ਹਕ ਨੇ ਕਿਹਾ ਕਿ ਕੰਪਨੀ ਚਾਹੇਗੀ ਕਿ ਅਜਿਹੇ ਵਿਚ ਲੋਕ ਪੁਰਾਣੇ ਪੀਸੀ ਨੂੰ ਹੀ ਵਰਤੋਂ ਕਰਨ ਦੀ ਬਜਾਏ ਵਿੰਡੋਜ਼–10 ਆਧਾਰਿਤ ਨਵੇਂ ਪੀਸੀ, ਲੈਪਟਾਪ ਜਾਂ ਟੈਬਲੇਟ ਖਰੀਦੇ ਜੋ ਜ਼ਿਆਦਾ ਸੁਰੱਖਿਅਤ ਹਨ। ਵਧੀਆ ਕੰਮ ਕਰ ਸਕਦੇ ਹਨ ਅਤੇ ਫੀਚਰ ਦੇ ਹਿਸਾਬ ਨਾਲ ਵੀ ਕਿਤੇ ਚੰਗੇ ਹਨ।

 

ਉਨ੍ਹਾਂ ਦੱਸਿਆ ਕਿ ਮਾਈਕ੍ਰੋਸਾਫਟ ਕੰਪਿਊਟਰ ਡਿਵਾਇਸ ਬਣਾਉਣ ਵਾਲੀ ਡੇਲ ਤੇ ਐਚਪੀ ਓਈਐਮ ਕੰਪਨੀਆਂ ਨਾਲ ਕੰਮ ਕਰ ਰਹੀ ਹੈ ਤਾਂ ਕਿ ਕੰਪਿਊਟਿੰਗ ਉਪਕਰਨਾਂ ਦੀ ਕੀਮਤ ਹੋਰ ਘੱਟ ਕੀਤੀ ਜਾ ਸਕੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Microsoft said they wont update windows 7