ਗੂਗਲ ਦੇ ਕ੍ਰੋਮ ਬ੍ਰਾਉਜ਼ਰ ਦੇ ਮੁਕਾਬਲਾ ਕਰਨ ਲਈ ਮੋਜ਼ਿਲਾ ਫ਼ਾਇਰਫ਼ਾਕਸ ਬ੍ਰਾਉਜ਼ਰ ਨੂੰ ਨਵਾਂ ਅਪਡੇਟ ਵਰਜ਼ਨ ਆ ਗਿਆ ਹੈ। ਨਵਾਂ ਮੋਜ਼ਿਲਾ ਫ਼ਾਇਰਫ਼ਾਕਸ ਬ੍ਰਾਉਜ਼ਰ ਅਪਡੇਟ ਕਰਨ ਮਗਰੋਂ ਉਹ ਪੁਰਾਣੇ ਦੀ ਤੁਲਨਾ ਲਗਭਗ 40 ਫੀਸਦ ਤੇਜ਼ ਕੰਮ ਕਰੇਗਾ। ਨਾਲ ਹੀ ਇਸ ਚ ਨਵੇਂ ਟੈਬਸ ਨੂੰ ਘੱਟ ਸਮੇਂ ਚ ਖੋਲ੍ਹਿਆ ਜਾ ਸਕੇਗਾ।
ਦਰਅਸਲ, ਪੂਰੀ ਦੁਨੀਆ ਚ ਕ੍ਰੋਮ ਬ੍ਰਾਉਜ਼ਰ ਦੇ ਖਪਤਕਾਰਾਂ ਦੀ ਗਿਣਤ ਲਗਭਗ 60 ਫੀਸਦ ਹੈ ਜਦਕਿ ਮੋਜ਼ਿਲਾ ਫ਼ਾਇਰਫ਼ਾਕਸ ਬ੍ਰਾਉਜ਼ਰ ਦੀ ਹਿੱਸੇਦਾਰੀ 6.1 ਫੀਸਦ ਹੈ ਪਰ ਭਾਰਤ ਚ ਮੋਜ਼ਿਲਾ ਫ਼ਾਇਰਫ਼ਾਕਸ ਬ੍ਰਾਉਜ਼ਰ ਕਾਫੀ ਮਸ਼ਹੂਰ ਹੈ ਤੇ ਹਾਲੇ ਵੀ ਕਈ ਕੰਪਿਊਟਰ ਅਤੇ ਲੈਪਟਾਪ ਤੇ ਇਸ ਨੂੰ ਵਰਤਿਆ ਜਾਂਦਾ ਹੈ।
ਮੋਜ਼ਿਲਾ ਫ਼ਾਇਰਫ਼ਾਕਸ ਬ੍ਰਾਉਜ਼ਰ ਨੂੰ ਲੈ ਕੇ ਕੰਪਨੀ ਨੇ ਨਵਾਂ ਅਪਡੇ ਜਾਰੀ ਕੀਤਾ ਹੈ।, ਜਿਸ ਚ ਸਪੀਡ ਅਤੇ ਸੁਰੱਖਿਆ ਤੇ ਕਾਫੀ ਧਿਆਨ ਦਿੱਤਾ ਗਿਆ ਹੈ। ਕੰਪਨੀ ਮੁਤਾਬਕ ਨਵੇਂ ਅਪਡੇਅ ਨਾਲ ਬ੍ਰਾਉਜ਼ਰ ਤੇ ਵੈਬਪੇਜ ਲੋਡ ਹੋਣ ਦੀ ਸਪੀਡ 40-80 ਫੀਸਦ ਤਕ ਤੇਜ਼ ਹੋਣ ਦੀ ਸੰਭਾਵਨਾ ਹੈ।
ਇਸ ਤੋਂ ਇਲਾਵਾ ਲੰਘੇ ਸਾਲ ਜਦੋਂ ਕੰਪਨੀ ਨੇ ਕਵਾਂਟਮ ਬ੍ਰਾਉਜ਼ਰ ਨੂੰ ਜਾਰੀ ਕੀਤਾ ਸੀ ਤਾਂ ਵੀ ਕੰਪਨੀ ਨੇ ਮੋਜ਼ਿਲਾ ਫ਼ਾਇਰਫ਼ਾਕਸ ਬ੍ਰਾਉਜ਼ਰ ਨੂੰ ਤੇਜ਼ ਕਰਨ ਦੀ ਗੱਲ ਕਹੀ ਸੀ।
.