ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Netflix ਨੇ ਲਾਂਚ ਕੀਤੀ ਸਭ ਤੋਂ ਸਸਤੀ ਸਕੀਮ

Netflix ਨੇ ਲਾਂਚ ਕੀਤਾ ਸਭ ਤੋਂ ਸਸਤੀ ਸਕੀਮ

ਨੇਟਫਿਲਕਸ ਨੇ ਭਾਰਤੀ ਗ੍ਰਾਹਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਕੰਪਨੀ ਨੇ ਆਪਣੇ ਸਬਸਕ੍ਰਿਪਸ਼ਨ ਪਲਾਨ ਵਿਚ ਭਾਰੀ ਬਦਲਾਅ ਕੀਤਾ ਹੈ। ਨੇਟਫਿਲਕਸ ਨੇ ਬੁੱਧਵਾਰ ਨੂੰ ਭਾਰਤ ਵਿਚ ਆਪਣਾ ਨਵਾਂ ਸਬਸਕ੍ਰਿਪਸ਼ਨ ਆਫਰ ਪਲਾਨ ਲਾਂਚ ਕੀਤਾ। ਇਹ ਸਬਸਕ੍ਰਿਪਸ਼ਨ ਪਲਾਨ ਕੇਵਲ ਮੋਬਾਇਲ ਯੂਜ਼ਰ ਲਈ ਕੰਪਨੀ ਨੇ ਪੇਸ਼ ਕੀਤਾ ਹੈ। ਇਸ ਨਵੇਂ ਸਬਸਕ੍ਰਿਪਸ਼ਨ ਪਲਾਨ ਦੀ ਕੀਮਤ 199 ਰੁਪਏ ਰੱਖੀ ਗਈ ਹੈ। ਇਹ ਸਬਸਕ੍ਰਿਪਸ਼ਨ ਨੇਟਫਿਲਕਸ ਦਾ ਹੁਣ ਤੱਕ ਦਾ ਸਭ ਤੋਂ ਸਸਤਾ ਪਲਾਨ ਹੈ। ਇਸ ਦੇ ਨਾਲ ਭਾਰਤ ਅਜਿਹਾ ਪਹਿਲਾ ਦੇ ਸ਼ਬਣ ਗਿਆ ਹੈ ਜਿੱਥੇ ਨੇਟਫਿਲਕਸ ਦਾ ਸਭ ਤੋਂ ਸਸਤਾ ਸਬਸਕ੍ਰਿਪਸ਼ਨ ਪਲਾਨ ਗ੍ਰਾਹਕਾਂ ਲਈ ਮੌਜੂਦ ਹੈ।

 

ਦਿੱਲੀ ਦੇ ਨੇਟਫਿਲਕਸ ਹਾਊਸ ਵਿਚ ਪਲਾਨ ਦੇ ਲਾਂਚਿੰਗ ਮੌਕੇ ਕੰਪਨੀ ਨੇ ਕਿਹਾ ਕ ਭਿਾਰਤ ਵਿਚ ਮੋਬਾਇਲ ਨੇਟਫਿਲਕਸ ਦਾ ਸਭ ਤੋਂ ਜ਼ਿਆਦਾ ਵਰਤੋਂ ਕੀਤਾ ਜਾਂਦਾ ਹੈ। ਕੰਪਨੀ ਨੇ ਕਿਹਾ ਕਿ ਸਾਨੂੰ ਇਹ ਵੀ ਪਤਾ ਚਲਿਆ ਹੈ ਕਿ ਭਾਰਤ ਦੇ ਯੂਜ਼ਰ ਸਭ ਤੋਂ ਜ਼ਿਆਦਾ ਨੇਟਫਿਲਕਸ ਦਾ ਡਾਟਾ ਸੇਵ ਕਰਦੇ ਹਨ। ਪੂਰੇ ਵਿਸ਼ਵ ਵਿਚ ਸਭ ਤੋਂ ਜ਼ਿਆਦਾ ਨੇਟਫਿਲਕਸ ਦਾ ਡਾਟਾ ਸੇਵ ਭਾਰਤ ਦੇ ਖਪਤਕਾਰਾਂ ਵੱਲੋਂ ਕੀਤਾ ਜਾਂਦਾ ਹੈ।

 

ਕੰਪਲੀ ਦੇ ਇਸ ਪਲਾਨ ਦਾ ਲਾਭ ਲੈਣ ਲਈ ਨੇਟਫਿਲਕਸ ਦਾ ਐਪ ਡਾਊਨਲੋਡ ਕਰਨਾ ਹੋਵੇਗਾ ਜਾਂ ਕੰਪਨੀ ਦੀ ਵੈਬਸਾਈਟ ਉਤੇ ਜਾਣਾ ਹੋਵੇਗਾ।  ਉਥੇ ਜਾ ਕੇ ਯੂਜ਼ਰ 199 ਰੁਪਏ ਵਾਲਾ ਮੋਬਾਇਲ ਪਲਾਨ ਦਾ ਸਬਸਕ੍ਰਿਪਸ਼ਨ ਲੈ ਸਕਦੇ ਹਨ। ਖਪਤਕਾਰ ਨੂੰ ਆਪਣਾ ਅਕਾਉਂਟ ਉਸ ਵਿਚ ਜੋੜਨਾ ਹੋਵੇਗਾ। ਉਸ ਤੋਂ ਬਾਅਦ 1 ਮਹੀਨੇ ਲਈ ਖਪਤਕਾਰ ਨੂੰ ਮੁਫਤ ਸਬਸਕ੍ਰਿਪਸ਼ਨ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਕੰਪਨੀ ਦਸ ਸਭ ਤੋਂ ਸਸਦਾ ਸਬਸਕ੍ਰਿਪਸ਼ਨ ਪਲਾਨ 250 ਰੁਪਏ ਦਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Netflix launched the cheapest Subscription plan in India