ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Neflix ਮੋਬਾਇਲ ਵਰਤਣ ਵਾਲਿਆਂ ਲਈ ਛੇਤੀ ਲਿਆਵੇਗੀ ਸਸਤੀ ਸਕੀਮ

Neflix ਮੋਬਾਇਲ ਵਰਤਣ ਵਾਲਿਆਂ ਲਈ ਛੇਤੀ ਲਿਆਵੇਗੀ ਸਸਤੀ ਸਕੀਮ

ਘਰੇਲੂ ਬਾਜ਼ਾਰ ਵਿਚ ਅਮੇਜਨ ਪ੍ਰਾਈਮ ਵੀਡੀਓ ਅਤੇ ਹੋਰ ਸਥਾਨਕ ਵੀਡੀਓ ਸਟ੍ਰੀਮਿੰਗ ਕੰਪਨੀਆਂ ਵੱਲੋਂ ਵਧਦੇ ਮੁਕਾਬਲੇ ਨੂੰ ਦੇਖਦੇ ਹੋਏ ਵੀਡੀਓ ਸਟ੍ਰੀਮਿੰਗ ਕੰਪਨੀ ਨੈਟਫਿਲਕਸ ਦੀ ਯੋਜਨਾ ਸਸਤੇ ਪਲਾਨ ਪੇਸ਼ ਕਰਨ ਦੀ ਹੈ। ਕੰਪਨੀ ਸਿਰਫ ਮੋਬਾਇਲ ਉਤੇ ਵੀਡੀਓ ਦੇਖਣ ਵਾਲੇ ਦਰਸ਼ਕਾਂ ਲਈ ਵਿਸ਼ੇਸ਼ ਤੌਰ ਉਤੇ ਸਸਤੇ ਪਲਾਨ ਲਿਆ ਸਕਦੀ ਹੈ।

 

ਨੇਟਫਿਲਕਸ ਦਾ ਮੰਨਣਾ ਹੈ ਕਿ ਭਾਰਤੀ ਬਾਜ਼ਾਰ ਵਿਚ ਵਾਧਾ ਕਰਨਾ ਮੈਰਾਥਨ ਦੌੜਨ ਵਰਗਾ ਹੈ। ਕੰਪਨੀ ਨੇ ਬਿਆਨ ਵਿਚ ਕਿਹਾ ਕਿ ਕਈ ਮਹੀਨਿਆਂ ਦੇ ਪ੍ਰਯੋਗ ਬਾਅਦ ਅਸੀਂ ਮੋਬਾਇਲ ਸਕਰੀਨ ਉਤੇ ਵੀਡੀਓ ਦੇਖਣ ਵਾਲੇ ਲੋਕਾਂ ਲਈ ਵਿਸ਼ੇਸ਼ ਤੌਰ ਉਤੇ ਸਸਤੇ ਪਲਾਨ ਪੇਸ਼ ਕਰਨ ਦਾ ਫੈਸਲਾ ਕੀਤਾ ਹੈ।

 

ਕੰਪਨੀ ਨੇ ਕਿਹਾ ਕਿ ਉਹ ਇਸ ਪਲਾਨ ਨੂੰ ਤੀਜੀ ਤਿਮਾਹੀ ਵਿਚ ਪੇਸ਼ ਕਰੇਗੀ। ਉਸਦਾ ਮੰਨਣਾ ਹੈ ਕਿ ਇਸ ਪਲਾਨ ਦੀ ਮਦਦ ਨਾਲ ਜ਼ਿਆਦਾ ਤੋਂ ਜ਼ਿਆਦਾ ਭਾਰਤੀਆਂ ਨੂੰ ਨੇਟਫਿਲਕਸ ਵੱਲੋਂ ਆਕਰਿਸ਼ਤ ਕੀਤਾ ਜਾ ਸਕੇਗਾ, ਕਿਉਂਕਿ ਦੇਸ਼ ਵਿਚ ਟੀਵੀ ਉਤੇ ਔਸਤ ਪ੍ਰਤੀ ਵਿਅਕਤੀ ਭੁਗਤਾਨ ਬਹੁਤ ਘੱਟ ਹੈ।

 

ਕੰਪਨੀ ਪਿਛਲੇ ਕਈ ਮਹੀਨਿਆਂ ਤੋਂ ਮੋਬਾਇਲ ਖਪਤਕਾਰਾਂ ਲਈ 250 ਰੁਪਏ ਮਾਸਿਕ ਦੇ ਪਲਾਨ ਦਾ ਪ੍ਰੀਖਣ ਕਰ ਰਹੀ ਹੈ। ਵੈਸੇ ਕੰਪਨੀ ਮੌਜੂਦਾ ਪਲਾਨ 500 ਰੁਪਏ ਮਹੀਨੇ ਨਾਲ ਸ਼ੁਰੂ ਹੁੰਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:netflix will come up with cheapest plan for mobile users