ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨੋਕੀਆ ਦਾ ਸਸਤਾ 5ਜੀ ਫੋਨ 2020 ਵਿਚ ਹੋਵੇਗਾ ਲਾਂਚ

ਨੋਕੀਆ ਦਾ ਸਸਤਾ 5ਜੀ ਫੋਨ 2020 ਵਿਚ ਹੋਵੇਗਾ ਲਾਂਚ

ਨੋਈਆ ਬ੍ਰਾਂਡ ਦੇ ਫੋਨ ਬਣਾਉਣ ਵਾਲੀ ਕੰਪਨੀ ਐਚਐਮਡੀ ਗਲੋਬਲ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਅਮਰੀਕਾ ਵਿਚ ਉਹ ਆਪਣਾ ਸਸਤਾ ਨੋਕੀਆ 5ਜੀ ਫੋਨ ਅਗਲੇ ਸਾਲ 2020 ਵਿਚ ਲੈ ਕੇ ਆ ਰਹੀ ਹੈ।

 

ਐਚਐਮਡੀ ਗਲੋਬਲ ਦੇ ਮੁੱਖ ਉਤਪਾਦ ਅਧਿਕਾਰੀ ਜੁਹੋ ਸਰਵਿਕਸ ਨੇ ਕਿਹਾ ਕਿ ਅਸੀਂ ਆਪਣੇ ਲਈ 5ਜੀ ਫੋਨ ਨੂੰ ਸਸਤੀ ਕੀਮਤ ਵਿਚ ਲਿਆਉਣ ਅਤੇ ਮਾਰਕਟ ਵਿਚ ਦਾਖਲਾ ਕਰਨ ਲਈ ਇਸ ਨੂੰ ਇਕ ਵਿਸ਼ੇਸ਼ ਮੌਕੇ ਵਜੋਂ ਦੇਖਦੇ ਹਾਂ। ਉਨ੍ਹਾਂ ਕਿਹਾ ਕਿ ਮੈਂ ਅੱਜ ਦੀ ਤੁਲਨਾ ਵਿਚ ਉਪਲੱਬਧੀ ਦੇ ਹਿਸਾਬ ਨਾਲ ਇਸ ਨੂੰ ਸਸਤਾ ਕਹਿ ਰਿਹਾ ਹਾਂ, ਜੋ ਵਰਤਮਾਨ ਵਿਚ 5ਜੀ ਦੀ ਕੀਮਤ ਹੈ ਉਸ ਤੋਂ ਅੱਧੀ ਕੀਮਤ ਵਿਚ ਨੋਕੀਆ ਦੇ ਡਿਵਾਇਸ ਨੂੰ ਦੇਖਣਾ ਪਸੰਦ ਕਰੂੰਗਾ।

 

ਸਮਾਚਾਰ ਪੋਰਟਲ ਗਿਜਮੋ ਚਾਇਨਾ ਨੇ ਵੀਰਵਾਰ ਨੂੰ ਕਿਹਾ ਕਿ ਐਚਐਮਡੀ ਗਲੋਬਲ ਇਸ ਸਾਲ ਦੇ ਅੰਤ ਤੱਕ ਆਪਣੇ ਦੋ ਨੋਕੀਆ 5ਜੀ ਸਮਾਰਟ ਫੋਨ ਲੈ ਕੇ ਆ ਸਕਦਾ ਹੈ। ਉਨ੍ਹਾਂ ਵਿਚੋਂ ਇਕ ਸਮਾਰਟ ਫੋਨ ਫਲੈਗਸ਼ਿਪ ਹੋ ਸਕਦਾ ਹੈ, ਜਿਸ ਵਿਚ ਸਨੈਪਡ੍ਰੈਗਨ 855 ਐਸਓਸੀ, ਐਕਸ55 ਮਾਡਮ ਪੇਅਰਡ 5ਜੀ ਕਨੇਕਿਟਵਿਟੀ ਨਾਲ ਹੋਵੇਗਾ। ਦੂਜੀ ਡਿਵਾਇਸ ਅਤੇ ਮਿਡਰੇਂਜ ਦੀ ਹੋ ਸਕਦੀ ਹੈ, ਜੋ ਸਨੈਪਡ੍ਰੈਗਨ 700 ਸੀਰੀਜ ਚਿਪਸੇਟ ਨਾਲ ਪਾਵਰਡ ਹੋਵੇਗਾ। ਭਾਰਤ ਵਿਚ 5ਜੀ ਦੀਆਂ ਸੇਵਾਵਾਂ ਅਗਲੇ ਸਾਲ ਤੋਂ ਸ਼ੁਰੂ ਹੋ ਸਕਦੀਆਂ ਹਨ। ਇਸ ਹਿਸਾਬ ਨਾਲ 2020 ਤੱਕ ਭਾਰਤੀ ਮਾਰਕੀਟ ਵਿਚ ਨੋਕੀਆ ਆਪਣਾ 5ਜੀ ਫੋਨ ਉਤਾਰ ਸਕਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Nokias cheap 5G phone will be launched in 2020