ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੁਣ ਵੈੱਬਮੇਲ ’ਤੇ ਹੈਕਰਾਂ ਦੀ ਨਜ਼ਰ, ਹੋ ਸਕਦੈ ਵੱਡਾ ਮਾਲੀ ਨੁਕਸਾਨ

ਮਾਇਕ੍ਰੋਸਾਫ਼ਟ ਨੇ ਸੁਰਖਿਆ ਦੇ ਲਿਹਾਜ਼ ਨਾਲ ਆਪਣੇ ਗਾਹਕਾਂ ਨੂੰ ਚੌਕਸ ਕੀਤਾ ਹੈ। ਮਾਇਕ੍ਰੋਸਾਫ਼ਟ ਕੰਪਨੀ ਨੇ ਸੰਭਾਵਨਾ ਪ੍ਰਗਟਾਈ ਹੈ ਕਿ ਉਨ੍ਹਾਂ ਦੇ ਵੈਬਮੇਲ ਗਾਹਕਾਂ ਦੇ ਖਾਤਿਆਂ ਨੂੰ ਗਲਤ ਢੰਗ ਨਾਲ ਹੈਕ ਕੀਤਾ ਜਾ ਸਕਦਾ ਹੈ।

 

ਕੰਪਨੀ ਨੇ ਜਾਰੀ ਕੀਤੇ ਨੋਟੀਫ਼ਿਕੇਸ਼ਨ ਮੁਤਾਬਕ ਕਿਹਾ ਹੈ ਕਿ ਕੁਝ ਸਾਈਬਰ ਮੁਜਰਮਾਂ ਦੀਆਂ ਨਜ਼ਰਾਂ ਕੁਝ ਵੈਬਮੇਲ ਖਪਤਕਾਰਾਂ ਦੇ ਖਾਤਿਆਂ ਤੇ ਹੈ। ਦਸਿਅ ਜਾ ਰਿਹਾ ਹੈ ਕਿ 1 ਜਨਵਰੀ ਤੋਂ 28 ਜਨਵਰੀ ਵਿਚਾਲੇ ਕੰਪਨੀ ਦੇ ਕੁੱਝ ਟੈਕਨੀਕਲ ਮੁਲਾਜ਼ਮਾਂ ਨੇ ਇਨ੍ਹਾਂ ਖਾਤਿਆਂ ਬਾਰੇ ਜਾਣਕਾਰੀ ਦਿੱਤੀ ਸੀ।

 

ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਲੋਕਾਂ ਦੇ ਖਾਤਿਆਂ ਦੀ ਜਾਣਕਾਰੀ ਵੀ ਦੇ ਦਿੱਤੀ ਗਈ ਹੈ। ਜਿਵੇਂ ਕਿ ਈਮੇਲ ਪਤਾ, ਫ਼ੋਲਡਰ ਨਾਂ ਤੇ ਈਮੇਲ ਸਬੰਧੀ ਹੋਰ ਜਾਣਕਾਰੀਆਂ। ਇਸ ਤੋਂ ਇਲਾਵਾ ਮਾਇਕ੍ਰੋਸਾਫ਼ਟ ਨੇ ਇਸ ਤੇ ਅਫ਼ਸੋਸ ਪ੍ਰਗਟਾਉਂਦਿਆਂ ਗਾਹਕਾਂ ਨੂੰ ਆਪਣਾ ਪਾਸਵਰਡ ਬਦਲਣ ਦੀ ਸਲਾਹ ਦਿੱਤੀ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Now the eyes of hackers on the webmail can do big damage