ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Oppo K3 ਭਾਰਤ ’ਚ 19 ਜੁਲਾਈ ਨੂੰ ਹੋਵੇਗਾ ਲਾਂਚ

Oppo K3 ਭਾਰਤ ’ਚ 19 ਜੁਲਾਈ ਨੂੰ ਹੋਵੇਗਾ ਲਾਂਚ

Oppo K3 ਦਾ ਟੀਜਰ ਪੇਜ ਈਕਾਮਰਸ ਸਾਈਟ ਅਮੇਜਨ ਉਤੇ ਲਾਈਵ ਹੋਵੇਗਾ। ਇਸ ਪੇਜ ਤੋਂ ਹੀ ਓਪੋ ਕੇ3 ਦੀ ਲਾਂਚਿੰਗ ਦੀ ਮਿਤੀ ਦਾ ਪਤਾ ਚਲਦਾ ਹੈ, ਜਿਸ ਉਤੇ 19 ਜੁਲਾਈ ਦਾ ਜ਼ਿਕਰ ਹੈ। ਨਾਲ ਹੀ ਕੰਪਨੀ ਇਸ ਪੇਜ ਉਤੇ ਨੋਟੀਫਾਈ ਦਾ ਵੀ ਵਿਕਲਪ ਦਿੱਤਾ ਹੋਇਆ ਹੈ। ਜ਼ਿਕਰਯੋਗ ਹੈ ਕਿ ਇਸ ਫੋਨ ਨੂੰ ਮਈ ਮਹੀਨੇ ਵਿਚ ਚੀਨ ਵਿਚ ਲਾਂਚ ਕੀਤਾ ਜਾ ਚੁੱਕਿਆ ਹੈ।

 

ਇਸ ਫੋਨ ਦੀ ਸਪੇਸੀਫਿਕੇਸ਼ਨ ਦੀ ਗੱਲ ਕੀਤੀ ਜਾਵੇ ਤਾਂ ਇਸ ਫੋਨ ਵਿਚ ਪੌਪ ਅਪ ਸੇਲਫੀ ਕੈਮਰਾ, ਇਨ ਡਿਸਪਲੇ ਫਿੰਗਰਪ੍ਰਿੰਟ ਸੇਂਸਰ, ਔਕਟਾ ਕੋਰ ਕਵਾਲਕੌਮ ਸਨੈਪਡ੍ਰੈਗਨ 710 ਪ੍ਰੋਸੇਸਰ ਅਤੇ ਫਾਸਟ ਚਾਰਜਿੰਗ ਲਈ VOOc 3.0 ਤਕਨੀਕ ਦਿੱਤੀ ਜਾਵੇਗੀ।  ਹਾਲਾਂਕਿ ਅਜੇ ਵੀ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਭਾਰਤ ਵਿਚ ਲਾਂਚ ਹੋਣ ਵਾਲੇ ਵੇਰੀਐਂਟ ਵਿਚ ਇਹ ਸਾਰੇ ਸਪੇਸੀਫਿਕੇਸ਼ਨ ਵਰਗੇ ਹੀ ਹੋਣਗੇ ਜਾਂ ਫਿਰ ਉਨ੍ਹਾਂ ਵਿਚ ਬਦਲਾਅ ਕੀਤਾ ਜਾਵੇਗਾ।

 

ਓਪੋ ਦੇ ਇਸ ਫੋਨ ਵਿਚ 6.5 ਇੰਚ ਦਾ ਫੁਲ–ਐਡਚੀ+ ਏਮੋਲੇਡ ਡਿਸਪਲੇਅ ਹੈ। ਸਪੀਡ ਅਤੇ ਮਲਟੀਟਾਸਕਿੰਗ ਲਈ ਫੋਨ ਵਿਚ ਸਨੈਪਡ੍ਰੈਗਨ 710 ਪ੍ਰੋਸੇਸਰ ਨਾਲ 6 ਜੀਬੀ ਅਤੇ 8 ਜੀਬੀ ਰੈਮ ਹੈ। ਫੋਨ ਵਿਚ ਗੇਮਬੂਸਟ 2.0 ਪਹਿਲਾਂ ਤੋਂ ਹੀ ਪ੍ਰੀ ਇੰਸਟਾਂਲ ਹੈ ਜੋ ਫੇ੍ਰਮ ਬੂਸਟ ਅਤੇ ਟਚ ਬੂਸਟ ਵਰਗੇ ਫੀਚਰ ਹਨ। ਇਸ ਫੋਨ ਵਿਚ 3,765 ਐਚਏਐਚ ਦੀ ਬੈਟਰੀ ਦਿੱਤੀ ਗਈ ਹੈ ਜੋ ਓਪੋ ਵੂਕ 3.0 ਤਕਨੀਦ ਰਾਹੀ ਫਾਸਟ ਚਾਰਜਿੰਗ ਸਪੋਰਟ ਕਰਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Oppo K3 set to launch on 19th july in india teased by amazon