ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Oppo R17 Pro ਮੋਬਾਈਲ ਅੱਜ ਹੋਵੇਗਾ ਲਾਂਚ, 10 ਮਿੰਟਾਂ ’ਚ ਹੋਵੇਗੀ ਚਾਰਜਿੰਗ

ਚੀਨ ਦੀ ਸਮਾਰਟਫ਼ੋਨ ਕੰਪਨੀ ਓਪੋ ਆਪਣਾ ਨਵਾਂ ਸਮਾਰਟਫ਼ੋਨ ਓਪੋ ਆਰ17 ਪ੍ਰੋ (Oppo R17 Pro) ਅੱਜ ਮੰਗਲਵਾਰ ਨੂੰ ਭਾਰਤ ਵਿਖੇ ਲਾਂਚ ਕਰੇਗੀ। ਕੰਪਨੀ ਇਸ ਫ਼ੋਨ ਨੂੰ ਮੁੰਬਈ ਚ ਕਰਵਾਏ ਜਾ ਰਹੇ ਇੱਕ ਸਮਾਗਮ ਦੌਰਾਨ ਲਾਂਚ ਕਰਨ ਜਾ ਰਹੀ ਹੈ।

 

6.4 ਇੰਚ ਦੀ ਐਮੁਲੈਡ (AMOLED) ਸਕਰੀਨ ਨਾਲ ਆਉਣ ਵਾਲੇ (Oppo R17 Pro) ਸਮਾਰਟਫ਼ੋਨ ਚ 2340*1080 ਪਿਕਸਲਾਂ ਦਾ ਰੈਜ਼ੀਲਿਊਸ਼ਨ ਹੋਵੇਗਾ। ਇਸਦੀ ਰੇਸ਼ੋ 19:5:9 ਹੋਵੇਗੀ। ਕੰਪਨੀ ਨੇ ਫ਼ੋਨ ਚ ਸਨੈਪਡ੍ਰੈਗਨ 845 ਪ੍ਰੋਸੈਸਰ ਦਿੱਤਾ ਹੈ। ਇਹ ਫ਼ੋਨ 6-8 ਜੀਬੀ ਰੈਮ ਅਤੇ 128 ਜੀਬੀ ਦੀ ਸਟੋਰੇਜ ਨਾਲ ਆਵੇਗਾ।

 

Oppo R17 Pro ਚ ਕੰਪਨੀ ਨੇ ਐਂਡਰਾਇਡ 8.1 ਓਰੀਓ ਦਿੱਤਾ ਹੈ। ਇਹ ਫ਼ੋਨ ਟ੍ਰਿੱਪਲ ਕੈਮਰੇ ਨਾਲ ਆਵੇਗਾ। ਰਿਅਰ ਕੈਮਰਾ 12 ਮੈਗਾਪਿਕਸਲ ਅਤੇ 20 ਮੈਗਾਪਿਕਸਲ ਦਾ ਹੇਵੇਗਾ। ਇਸ ਤੋਂ ਇਲਾਵਾ ਕੰਪਨੀ ਨੇ ਸੈਲਫੀ ਖਿੱਚਣ ਵਾਲਿਆਂ ਲਈ ਫਰੰਟ ਚ 25 ਮੈਗਾਪਿਕਸਲ ਦਾ ਕੈਮਰਾ ਦਿੱਤਾ ਹੈ।

 

Oppo ਦੇ ਇਸ ਨਵੇਂ ਸਮਾਰਰਟ ਨੂੰ 3650 ਐਮਏਐਚ ਦੀ ਬੈਟਰੀ ਨਾਲ ਉਤਾਰਿਆ ਜਾਵੇਗਾ। ਜਿਸ ਵਿਚ Oppo ਦੀ VOOC ਚਾਰਜਿੰਗ ਦਿੱਤੀ ਜਾਵੇਗੀ। ਇਸਦਾ ਮਤਲਬ ਹੈ ਕਿ 10 ਮਿੰਟਾਂ ਦੀ ਚਾਰਜਿੰਗ ਤੇ 40% ਮੋਬਾਈਲ ਚਾਰਜ ਹੋ ਜਾਵੇਗਾ।

 

ਕੰਪਨੀ ਨੇ ਹਾਲੇ ਤੱਕ ਇਸ Oppo R17 Pro ਫ਼ੋਨ ਦੀ ਕੀਮਤ ਤੋਂ ਪਰਦਾ ਨਹੀਂ ਚੁੱਕਿਆ ਹੈ। ਕੰਪਨੀ ਇਸ ਫ਼ੋਨ ਨੂੰ ਚੀਨ ਚ ਪਹਿਲਾਂ ਹੀ ਲਾਂਚ ਕਰ ਚੁੱਕੀ ਹੈ। ਇਸਦੀ ਕੀਮਤ ਚੀਨ ਚ 3000 ਸੀਐਨਵਾਈ (ਲਗਭਗ 40,800 ਰੁਪਏ) ਹੈ। ਇਹ ਕੀਮਤ Oppo R17 Pro ਦੇ ਬੁਨਿਆਦੀ ਮਾਡਲ ਮਤਲਬ 6 ਜੀਬੀ ਰੈਮ ਅਤੇ 128 ਜੀਬੀ ਸਟੋਰੇਜ ਵਾਲੇ ਫ਼ੋਨ ਦੀ ਹੋ ਸਕਦੀ ਹੈ।

 

ਇਸ ਤੋਂ ਇਲਾਵਾ ਟਾਪ ਮਾਡਲ ਜਿਸ ਵਿਚ ਕੰਪਨੀ ਨੇ 8 ਜੀਬੀ ਦੀ ਰੈਮ ਅਤੇ 128 ਜੀਬੀ ਦੀ ਸਟੋਰੇਜ ਦਿੱਤੀ ਹੈ, ਉਸਦੀ ਕੀਮਤ ਚੀਨ ਚ 4299 ਸੀਐਨਵਾਈ (ਲਗਭਗ 43900 ਰੁਪਏ) ਰੱਖੀ ਗਈ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Oppo R17 Pro will be launched today 10 minutes of charging