ਅਗਲੀ ਕਹਾਣੀ

Oppo Reno 2  ਭਾਰਤ ਵਿਚ 28 ਨੂੰ ਹੋਵੇਗਾ ਲਾਂਚ

Oppo Reno 2  ਭਾਰਤ ਵਿਚ 28 ਨੂੰ ਹੋਵੇਗਾ ਲਾਂਚ

OPPO ਭਾਰਤ ਵਿਚ 28 ਅਗਸਤ ਨੂੰ ਇਕ ਪ੍ਰੋਗਰਾਮ ਦਾ ਆਯੋਜਨ ਕਰਨ ਜਾ ਰਿਹਾ ਹੈ, ਜਿਸ ਵਿਚ ਉਹ ਆਪਣਾ ਰੇਨੋ ਸੀਰੀਜ ਦਾ ਫੋਨ ਓਪੋ ਰੇਨੋ 2 ਲਾਂਚ ਕਰੇਗਾ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਸ ਫੋਨ ਨੂੰ ਸਭ ਤੋਂ ਪਹਿਲਾਂ ਭਾਰਤ ਵਿਚ ਲਾਂਚ ਕੀਤਾ ਜਾਵੇਗਾ। ਦੂਜੀ ਖਾਸ ਗੱਲ ਇਹ ਹੈ ਕਿ ਇਸ ਫੋਨ ਦੇ ਬੈਕ ਪੈਨਲ ਉਤੇ Four Camera ਦਾ ਸੈਟਅਪ ਹੋਵੇਗਾ।

 

ਇਕ ਹੋਰ ਖਾਸੀਅਤ ਇਸਦਾ ਫਰੰਟ ਕੈਮਰਾ ਹੈ ਜੋ ਪੋਪਅਪ ਨਾ ਹੋ ਕੇ ਸਾਈਡ ਸਿਵੰਗ ਹੋਵੇਗਾ। ਇਸ ਫੋਨ ਵਿਚ 20X Zoom ਹੋਵੇਗਾ। ਹਾਲਾਂਕਿ ਕੰਪਨੀ ਨੇ ਇਸ ਫੋਨ ਦੀ ਜੂਮਿੰਗ ਦੀ ਤਕਨੀਕ ਨੂੰ ਲੈ ਕੇ ਕੋਈ ਖਾਸ ਜਾਣਕਾਰੀ ਨਹੀਂ ਦਿੱਤੀ। ਚੀਨੀ ਸਮਾਰਟ ਫੋਨ ਨਿਰਮਾਤਾ ਕੰਪਨੀ ਓਪੋ ਆਪਣੇ ਜ਼ਿਆਦਾਤਰ ਫੋਨ ਸਵਦੇਸ਼ ਵਿਚ ਲਾਂਚ ਕਰਦੀ ਹੈ, ਪ੍ਰੰਤੂ ਇਹ ਫੋਨ ਪਹਿਲ ਭਾਰਤ ਵਿਚ ਲਾਂਚ ਕੀਤਾ ਜਾਵੇਗਾ। ਉਸਦੇ ਬਾਅਦ ਇਸ ਫੋਨ ਨੂੰ ਹੋਰ ਬਾਜ਼ਾਰ ਵਿਚ ਪੇਸ਼ ਕੀਤਾ ਜਾਵੇਗਾ।

 

ਲਾਂਚ ਦੀ ਜਾਣਕਾਰੀ ਨਾਲ ਹੀ ਕੰਪਨੀ ਨੇ ਇਸ ਗੱਲ ਦੀ ਵੀ ਜਾਣਕਾਰੀ ਦਿੱਤੀ ਹੈ ਕਿ ਇਸ ਫੋਨ ਦੇ ਬੈਕ ਪੈਨਲ ਉਤੇ ਚਾਰ ਕੈਮਰਿਆਂ ਦਾ ਸੇਟਪ ਹੋਵੇਗਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੰਪਨੀ ਨੇ ਓਪੋ ਰੇਨੋ 10ਐਕਸ ਜੂਮ ਨੂੰ ਲਾਂਚ ਕੀਤਾ ਹੈ, ਜਿਸਦੇ ਬੈਕ ਪੈਨਲ ਉਤੇ ਤਿੰਨ ਕੈਮਰਿਆਂ ਦਾ ਸੇਟਅਪ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Oppo Reno 2 will be launch on 28 August in india with 20x zoom