ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Realme 3i ਭਾਰਤ ਵਿਚ ਛੇਤੀ ਦੇਵੇਗਾ ਰਿਯਲਮੀ ਐਸਕ ਨਾਲ ਦਸਤਕ

Realme 3i ਭਾਰਤ ਵਿਚ ਛੇਤੀ ਦੇਵੇਗਾ ਰਿਯਲਮੀ ਐਸਕ ਨਾਲ ਦਸਤਕ

ਓਪੋ ਦਾ ਸਬ ਬ੍ਰਾਂਡ ਰਿਯਲਮੀ ਭਾਰਤ ਵਿਚ ਇਕ ਪ੍ਰੋਗਰਾਮ ਆਯੋਜਿਤ ਕਰਨ ਜਾ ਰਹੀ ਹੈ ਜਿਸ ਵਿਚ ਪੌਪ–ਅਪ ਸੇਲਫੀ ਕੈਮਰੇ ਵਾਲਾ ਰਿਯਲਮੀ ਐਕਸ ਫੋਨ ਲਾਂਚ ਕੀਤਾ ਜਾ ਸਕਦਾ ਹੈ। ਨਵੀਂ ਜਾਣਕਾਰੀ ਮੁਤਾਬਕ, ਇਸ ਪ੍ਰੋਗਰਾਮ ਵਿਚ ਰਿਅਲਮੀ 3ਆਈ ਨੂੰ ਵੀ ਲਾਂਚ ਕੀਤਾ ਜਾ ਸਕਦਾ ਹੈ।

 

ਰਿਯਲਮੀ ਇੰਡੀਆ ਦੇ ਸੀਈਓ  ਮਾਧਵ ਸੇਠ ਨੇ ਸੋਮਵਾਰ ਨੂੰ ਟਵੀਟ ਕਰਕੇ ਇਸ ਫੋਨ ਦੇ ਸੰਕੇਤ ਦਿੱਤੇ ਹਨ। ਇਸ ਤੋਂ ਇਲਾਵਾ ਫਿਲਪਕਾਰਟ ਉਤੇ ਵੀ ਮੰਗਲਵਾਰ ਨੂੰ ਜਾਣਕਾਰੀ ਮਿਲੀ ਹੈ ਕਿ ਆਉਣ ਵਾਲਾ ਇਕ ਮਾਡਲ ਰਿਯਲਮੀ 3ਆਈ ਹੋਵੇਗਾ। ਜ਼ਿਕਰਯੋਗ ਹੈ ਕਿ ਰਿਅਲਮੀ 3ਆਈ, ਰਿਅਲਮੀ 3ਦਾ ਕਿਫਆਅਤੀ ਵੇਰੀਐਂਟ ਹੈ।

 

ਇਹ ਕਿਫਾਅਤੀ ਫੋਨ ਐਕਸਕਿਊਸਿਵ ਫਿਲਪਕਾਰਟ ਉਤੇ ਉਪਲੱਬਧ ਹੋਵੇਗਾ। ਰਿਅਲਮੀ 3 ਨੂੰ ਮਾਰਚ ਵਿਚ ਪੇਸ਼ ਕੀਤਾ ਗਿਆ ਸੀ, ਜਿਸਦੀ ਸ਼ੁਰੂਆਤੀ ਕੀਮਤ 8,999 ਰੁਪਏ ਹੈ ਜਿਸ ਵਿਚ 3ਜੀਬੀ ਰੈਮ ਅਤੇ 32ਜੀਬੀ ਇੰਟਰਨਲ ਮੈਮੋਰੀ ਪ੍ਰਾਪਤ ਹੁੰਦੀ ਹੈ। ਰਿਅਲਮੀ 3ਆਈ ਬਾਰੇ ਜ਼ਿਆਦਾ ਜਾਣਕਾਰੀ ਪਾ੍ਰਪਤ ਕਰਨ ਲਈ 15 ਜੁਲਾਈ ਤੱਕ ਉਡੀਕ ਕਰਨੀ ਪਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Realme 3i Set to Launch in India Alongside Realme X on July 15