ਓਪੋ ਦੇ ਸਬ ਬ੍ਰਾਂਡ Realme ਨੇ ਭਾਰਤ ਵਿਚ ਆਪਣਾ ਨਵਾਂ ਸਮਾਰਟਫੋਨ Realme X ਲਾਂਚ ਕਰ ਦਿੱਤਾ ਹੈ। ਇਸ ਫੋਨ ਵਿਚ ਪੋਪ ਕੈਮਰਾ ਹੈ। ਇਸ ਦੇ ਨਾਲ ਹੀ ਇਸਦੇ ਬੈਕ ਪੈਨਲ ਉਤੇ 48 ਮੈਗਾਪਿਕਸਲ ਦਾ ਕੈਮਰਾ ਆਉਂਦਾ ਹੈ। ਭਾਰਤ ਵਿਚ ਇਹ ਫੋਨ ਦੋ ਰੈਮ ਵੇਰੀਐਂਟ ਵਿਚ ਲਾਂਚ ਹੋਇਆ ਹੈ। ਇਕ ਵੇਰੀਐਂਟ 4ਜੀਬੀ ਰੈਮ ਅਤੇ 128ਜੀਬੀ ਇੰਟਰਨਲ ਮੇਮੋਰੀ ਨਾਲ ਆਉਂਦਾ ਹੈ ਜਿਸਦੀ ਕੀਮਤ 16,999 ਰੁਪਏ ਹੈ। ਜਦੋਂ ਕਿ ਦੂਜੇ ਵੇਰੀਐਂਟ ਵਿਚ 8ਜੀਬੀ ਰੈਮ ਅਤੇ 128ਜੀਬੀ ਇੰਟਰਨਲ ਮੇਮੋਰੀ ਦਿੱਤੀ ਗਈ ਹੈ, ਜਿਸਦੀ ਕੀਮਤ 19,999 ਰੁਪਏ ਹੈ। ਇਸ ਫੋਨ ਦੀ ਵਿਕਰੀ 24 ਜੁਲਾਈ ਤੋਂ ਸ਼ੁਰੂ ਕੀਤੀ ਜਾਵੇਗੀ।
ਸਪੇਸ਼ੀਫਿਕੇਸ਼ਨ ਦੀ ਗੱਲ ਕੀਤੀ ਜਾਵੇ ਤਾਂ ਇਹ ਫੋਨ Android ਪਾਈ ਆਧਾਰਿਤ ਕੋਲੋਰਓਐਸ 6.0 ਉਤੇ ਚਲਦਾ ਹੈ। ਉਥੇ ਇਸ ਫੋਨ ਵਿਚ 6.53 ਇੰਚ ਦਾ ਡਿਸਪਲੇ ਫੁਲ ਐਚਡੀ ਪਲਸ ਅਮੋਲੇਡ ਡਿਸਪਲੇ ਦਿੱਤਾ ਗਿਆ ਹੈ। ਨਾਲ ਹੀ ਇਸ ਡਿਸਪਲੇ ਦੀ ਸੁਰੱਖਿਆ ਲਈ ਇਯ ਵਿਚ ਗੋਰੀਲਾ ਗਲਾਸ 6 ਹੈ।
ਇਸ ਫੋਨ ਵਿਚ ਇਨ ਡਿਸਪਲੇ ਫਿੰਗਰਪ੍ਰਿੰਟ ਸੇਂਸਰ ਦਿੱਤਾ ਗਿਆ ਹੈ। ਕੰਪਨੀ ਇਸ ਫੋਨ ਵਿਚ ਸਨੈਪਡ੍ਰੈਗਨ 710 ਪ੍ਰੋਸੇਸਰ ਦਿੱਤਾ ਹੈ, ਜੋ ੲੰਡ੍ਰੇਨੋ 616 ਜੀਪੀਯੂ ਨਾਲ ਆਉਂਦਾ ਹੈ। ਇਸ ਫੋਨ ਵਿਚ 3,765 ਐਚਏਐਚ ਦੀ ਬੈਟਰੀ ਦਿੱਤੀ ਗਈ ਹੈ।