ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Redmi GO ਭਾਰਤ ’ਚ ਹੋਇਆ ਲਾਂਚ, ਮਾਮੂਲੀ ਕੀਮਤ ’ਚ ਖੂਬੀਆਂ ਦਾ ਹੜ੍ਹ

ਸਮਾਰਟਫ਼ੋਨ ਬਣਾਉਣ ਵਾਲੀ ਚੀਨੀ ਕੰਪਨੀ ਸ਼ਾਓਮੀ ਨੇ ਭਾਰਤ ਚ ਆਪਣਾ ਪਹਿਲਾ Android Go ਬ੍ਰਾਂਡ ਦਾ ਫ਼ੋਨ ਲਾਂਚ ਕਰ ਦਿੱਤਾ ਹੈ। ਇਹ ਫ਼ੋਨ ਬਾਜ਼ਾਰ ਚ ਇਕ ਸ਼ਮੂਲੀਅਤ ਪੱਧਰ ਦਾ ਫ਼ੋਨ ਹੈ। ਮੰਗਲਵਾਰ ਨੂੰ ਲਾਂਚ ਹੋਏ ਇਸ ਫ਼ੋਨ ਚ 3000 ਐਮਏਐਚ ਦੀ ਬੈਟਰੀ ਦਿੱਤੀ ਗਈ ਹੈ। ਨਾਲ ਹੀ ਇਸ ਫ਼ੋਨ ਚ ਐਚਡੀ ਡਿਸਪਲੇ ਸਕਰੀਨ ਦਿੱਤੀ ਗਈ ਹੈ।

 

ਇਸ ਸਮਾਰਟਫ਼ੋਨ ਚ 1 ਜੀਬੀ ਰੈਮ ਦੇ ਨਾਲ 8 ਜੀਬੀ (ਇੰਟਰਨਲ) ਅੰਦਰੂਨੀ ਮੈਮਰੀ ਵੀ ਮੌਜੂਦ ਹੈ। ਜੇਕਰ ਇਸ ਫ਼ੋਨ ਦੀ ਕੀਮਤ ਦੀ ਗੱਲ ਕਰੀਏ ਤਾਂ ਇਸ ਫ਼ੋਨ ਦੀ ਕੀਮਤ ਸਿਰਫ 4499 ਰੁਪਏ ਰੱਖੀ ਗਈ ਹੈ।

 

ਦੂਜੇ ਪਾਸੇ 16 ਜੀਬੀ ਇੰਟਰਨਲ ਮੈਮਰੀ ਵਾਲੇ ਇਸੇ ਫ਼ੋਨ ਦੇ ਦੂਜੇ ਭਾਗ ਨੂੰ ਹਾਲੇ ਲਾਂਚ ਨਹੀਂ ਕੀਤਾ ਗਿਆ ਹੈ। ਦੱਸ ਦੇਈਏ ਕਿ ਇਸ ਫ਼ੋਨ ਦੀ ਵਿਕਰੀ 22 ਮਾਰਚ ਤੋਂ ਸ਼ੁਰੂ ਹੋ ਜਾਣੀ ਹੈ। ਖੂਬੀਆਂ ਦੇ ਮਮਾਲੇ ਚ ਇਹ ਫ਼ੋਲ ਐਂਡਰਾਇਡ 8.1 ਓਰਿਓ (ਗੋ ਐਡੀਸ਼ਨ) ਅਤੇ 5 ਇੰਚ ਦੀ ਡਿਸਪਲੇ ਸਕੀਰਨ ਨਾਲ ਆਵੇਗਾ। 

 

ਕੰਪਨੀ ਨੇ ਇਸ ਵਿਚ ਕੁਆਰਡ ਕੋਰ ਕਵਾਲਕੋਮ ਸਨੈਪਡ੍ਰੈਗਨ 425 ਐਸ ਓ ਸੀ (ਸਿਸਟਮ ਆਨ ਚਿੱਪ), 1 ਜੀਬੀ ਰੈਮ, 8 ਜੀਬੀ ਇੰਟਰਨਲ ਮੈਮਰੀ ਅਤੇ ਗ੍ਰਾਫ਼ਿਕਸ ਲਈ Adreno 308 GPU ਦਿੱਤਾ ਗਿਆ ਹੈ।

 

ਕੈਮਰਿਆਂ ਦੀ ਗੱਲ ਕਰੀਏ ਤਾਂ ਇਸ ਫ਼ੋਨ ਚ 8 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ ਜਿਹੜਾ ਕਿ 1.12 ਮਾਈਕ੍ਰੋਨ ਪਿਕਸਲ ਅਤੇ ਐਫ਼/2.0 ਅਪਰਚਰ ਨਾਲ ਆਉਂਦਾ ਹੈ। ਇਹ ਫੁਲ ਐਚਡੀ ਵੀਡੀਚ ਰਿਕਾਰਡਿੰਗ, ਐਚਡੀਆਰ ਫ਼ੀਚਰ ਰਿਕਾਡਿੰਗ ਅਤੇ ਰਿਅਲ ਟਾਈਮ ਫ਼ਿਲਟਰਜ਼ ਵਰਤਨ ਦੀ ਸੁਵਿਧਾ ਨਾਲ ਤਿਆਰ ਕੀਤਾ ਗਿਆ ਹੈ। ਜਦਕਿ ਸੈਲਫ਼ੀਆਂ ਪ੍ਰੇਮੀਆ ਲਈ ਇਸ ਵਿਚ 5 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਜਿਹੜਾ 1.12 ਮਾਈਕ੍ਰੋਨ ਪਿਕਸਲ ਅਤੇ ਐਫ਼ /2.2 ਅਪਰਚਰ ਨਾਲ ਆਉਂਦਾ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Redmi GO launches in India