ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ’ਚ ਲਾਂਚ ਹੋਇਆ Samsung Galaxy A20, ਕੀਮਤ ਤੇ ਖੂਬੀਆਂ

ਮੋਬਾਈਲ ਨਿਰਮਾਤਾ ਕੰਪਨੀ ਸੇਮਸੰਗ ਨੇ ਭਾਰਤ ਚ ਨਵਾਂ ਸਮਾਰਟਫ਼ੋਨ Samsung Galaxy A20 ਲਾਂਚ ਕਰ ਦਿੱਤਾ ਹੈ। ਇਸ ਸਮਾਰਟਫ਼ੋਨ ਚ ਕੰਪਨੀ ਨੇ Exynos 7884 SoC ਪ੍ਰੋਸੈਸਰ ਦਿੱਤਾ ਹੈ। ਇਹ 3 ਜੀਬੀ ਰੈਮ ਦੇ ਨਾਲ ਆਵੇਗਾ ਤੇ ਇਸ ਦੀ ਸਕਰੀਨ 6.4 ਇੰਚ ਦੀ ਹੋਵੇਗੀ। ਇਸ ਦਾ ਰੋਸ਼ੋ 19:5:9 ਹੋਵੇਗਾ ਤੇ ਰੈਜ਼ੋਲਿਊਸ਼ਨ 1560*720 ਪਿਕਸਲਸ ਦਾ ਹੋਵੇਗਾ।

 

ਕੈਮਰੇ ਦੀ ਗੱਲ ਕਰੀਏ ਤਾਂ ਕੰਪਨੀ ਨੇ ਇਸ ਫ਼ੋਨ ਚ ਡੁਅਲ ਕੈਮਰਾ ਸੈਟਅਪ ਦਿੱਤਾ ਹੈ। ਇਹ 13 ਮੈਗਾਪਿਕਸਲ ਅਤੇ 5 ਮੈਗਾਪਿਕਸਲ ਦਾ ਹੈ। ਇਸ ਤੋਂ ਇਲਾਵਾ ਫ਼ਰੰਟ ਕੈਮਰਾ 8 ਮੈਗਾਪਿਕਸਲ ਦਾ ਦਿੱਤਾ ਗਿਆ ਹੈ। ਫ਼ੋਨ ਚ 32 ਜੀਬੀ ਦੀ ਮੈਮਰੀ ਦਿੱਤੀ ਗਈ ਹੈ, ਜਿਸ ਨੂੰ ਮਾਈਕ੍ਰੋ ਐਸਡੀ ਕਾਰਡ ਦੀ ਮਦਦ ਨਾਲ 512 ਜੀਬੀ ਤੱਕ ਵਧਾਇਆ ਜਾ ਸਕਦਾ ਹੈ।

 

Samsung Galaxy A20 ਨੂੰ ਭਾਰਤੀ ਬਾਜ਼ਾਰ ਚ ਸੈਮਸੰਗ ਇੰਡੀਆ ਆਨਲਾਈਨ ਸਟੋਰ ਤੋਂ ਖਰੀਦਿਆ ਜਾ ਸਕੇਗਾ। ਇਸ ਤੋਂ ਇਲਾਵਾ ਇਹ ਫ਼ੋਨ ਦੇਸ਼ ਭਰ ਦੇ ਆਨਲਾਈਨ ਸਟੋਰ ਤੋਂ ਵੀ ਖਰੀਦਿਆ ਜਾ ਸਕੇਗਾ। ਭਾਰਤ ਚ ਇਸ ਦੀ ਕੀਮਤ 12490 ਰੁਪਏ ਰੱਖੀ ਗਈ ਹੈ ਅਤੇ ਇਸ ਦੀ ਵਿਕਰੀ 10 ਅਪ੍ਰੈਲ 2019 ਤੋਂ ਸ਼ੁਰੂ ਹੋਵੇਗੀ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Samsung Galaxy A20 launches in India