ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Samsung Galaxy A71 ਭਾਰਤ 'ਚ ਲਾਂਚ, ਇਸ 'ਚ 64 ਮੈਗਾਪਿਕਸਲ ਕੈਮਰਾ

Samsung Galaxy A71 ਨੂੰ ਭਾਰਤ 'ਚ ਲਾਂਚ ਕੀਤਾ ਗਿਆ ਹੈ। ਦੱਸ ਦੇਈਏ ਕਿ ਸੈਮਸੰਗ ਪਿਛਲੇ ਇਕ ਮਹੀਨੇ ਤੋਂ ਨਵੀਨਤਮ ਸਮਾਰਟਫੋਨ ਨੂੰ ਲਗਾਤਾਰ ਜਾਰੀ ਕਰ ਰਿਹਾ ਹੈ। ਸੈਮਸੰਗ ਗਲੈਕਸੀ ਏ 71 'ਚ 64 ਮੈਗਾਪਿਕਸਲ ਦਾ ਮੁੱਖ ਕੈਮਰਾ ਹੈ ਅਤੇ ਫੋਨ ਇਨਫਿਨਟੀ ਓ ਡਿਸਪਲੇਅ ਦੇ ਨਾਲ ਆਉਂਦਾ ਹੈ, ਜਿਸ ਨੂੰ ਕੰਪਨੀ ਨੇ ਪੰਚ ਹੋਲ ਡਿਸਪਲੇਅ ਦਾ ਨਾਮ ਦਿੱਤਾ ਹੈ। 

 

ਸੈਮਸੰਗ ਦਾ ਇਹ ਫੋਨ ਪ੍ਰਿਜ਼ਮ ਕ੍ਰਸ਼ ਸਿਲਵਰ, ਬਲੂ ਅਤੇ ਬਲੈਕ ਕਲਰ ਦੇ ਵੇਰੀਐਂਟ 'ਚ ਆਉਂਦਾ ਹੈ। ਇਸ ਫੋਨ ਦੀ ਸ਼ੁਰੂਆਤੀ ਕੀਮਤ 29,999 ਰੁਪਏ ਰੱਖੀ ਗਈ ਹੈ, ਜਿਸ 'ਚ 8 ਜੀਬੀ ਰੈਮ ਅਤੇ 128 ਜੀਬੀ ਇੰਟਰਨਲ ਸਟੋਰੇਜ ਹੈ। ਗਲੈਕਸੀ ਏ 71 24 ਫਰਵਰੀ ਤੋਂ ਭਾਰਤ ਵਿੱਚ ਵਿਕਰੀ ਲਈ ਉਪਲਬੱਧ ਹੋਵੇਗਾ।

 

Samsung Galaxy A71 Specification


ਸੈਮਸੰਗ ਗਲੈਕਸੀ ਏ 71 'ਚ 6.7 ਇੰਚ ਦੀ ਫੁੱਲ ਐੱਚਡੀ ਪਲੱਸ ਡਿਸਪਲੇਅ ਹੈ, ਜੋ ਕਿ ਸੁਪਰ ਐਮੋਲੇਡ ਹੈ। ਇਹ ਫੋਨ Qualcomm Snapdragon 730 ਚਿਪਸੈੱਟ ਦੇ ਨਾਲ ਆਇਆ ਹੈ। ਇਸ ਫੋਨ 'ਚ ਐਂਡਰਾਇਡ 10 ਬੇਸਡ ਸੈਮਸੰਗ ਦਾ ਕਸਟਮ ਯੂਜ਼ਰ ਇੰਟਰਫੇਸ ਵਨ ਯੂਆਈ 2.0 ਓਪਰੇਟਿੰਗ ਸਿਸਟਮ ਦਿੱਤਾ ਗਿਆ ਹੈ। ਕੰਪਨੀ ਨੇ ਇਸ 'ਚ 8 ਜੀਬੀ ਰੈਮ ਅਤੇ 128 ਜੀਬੀ ਇੰਟਰਨਲ ਸਟੋਰੇਜ ਦਿੱਤੀ ਹੈ। ਮਾਈਕ੍ਰੋ ਐਸਡੀ ਕਾਰਡ ਦੀ ਮਦਦ ਨਾਲ ਇਸ ਦੀ ਮੈਮੋਰੀ ਨੂੰ ਵਧਾ ਕੇ 512 ਜੀ.ਬੀ। ਇਹ ਫੋਨ 4,500mAh ਦੀ ਬੈਟਰੀ ਨਾਲ ਲੈੱਸ ਹੈ।

 

Samsung Galaxy A71 Camera

 

ਸੈਮਸੰਗ ਗਲੈਕਸੀ ਏ 71 ਦੇ ਪਿਛਲੇ ਪੈਨਲ 'ਤੇ ਕਵਾਡ ਕੈਮਰਾ ਸੈੱਟਅਪ ਦਿੱਤਾ ਗਿਆ ਹੈ, ਜਿਸ 'ਚ ਮੁੱਖ ਕੈਮਰਾ 64 ਮੈਗਾਪਿਕਸਲ ਦਾ ਹੈ। ਇਸ ਤੋਂ ਇਲਾਵਾ ਇੱਥੇ 5 ਮੈਗਾਪਿਕਸਲ ਦਾ ਡੂੰਘਾਈ ਕੈਮਰਾ, 5 ਮੈਗਾਪਿਕਸਲ ਦਾ ਮੈਕਰੋ ਅਤੇ 12 ਮੈਗਾਪਿਕਸਲ ਦਾ ਅਲਟਰਾ ਵਾਈਡ ਕੈਮਰਾ ਹੈ। ਇਸ ਦੇ ਨਾਲ ਹੀ 32 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ।
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Samsung Galaxy A71 launched in India it has 64 megapixel camera price and full specification