ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ’ਚ ਲਾਂਚ ਹੋਇਆ Samsung Galaxy A80 ਮੋਬਾਇਲ

ਭਾਰਤ ਵਿਚ ਲਾਂਚ ਹੋਇਆ Samsung Galaxy A80

ਸੈਮਸੰਗ ਨੇ ਭਾਰਤ ਵਿਚ ਆਪਣਾ ਨਵਾਂ ਸਮਾਰਟ ਫੋਨ Samsung Galaxy A80 ਲਾਂਚ ਕਰ ਦਿੱਤਾ ਹੈ। ਇਸ ਫੋਨ ਵਿਚ ਰੋਟੇਟਿੰਗ ਕੈਮਰਾ ਦਿੱਤਾ ਗਿਆ ਹੈ। ਇਸ ਫੋਨ ਦੀ ਪ੍ਰੀ ਬੁਕਿੰਗ 22 ਜੁਲਾਈ ਤੋਂ 31 ਜੁਲਾਈ ਤੱਕ ਹੋਵੇਗੀ। ਇਸ ਫੋਨ ਦੀ ਕੀਮਤ 47,990 ਰੁਪਏ ਹੈ, ਜਿਸ ਵਿਚ 8ਜੀਬੀ ਰੈਮ ਅਤੇ 128 ਜੀਬੀ ਇੰਟਰਨਲ ਮੇਮੋਰੀ ਮਿਲਦੀ ਹੈ।

 

ਸੈਮਸੰਗ ਗੈਲੇਕਸੀ ਏ80 android ਪਾਈ ਆਧਾਰਿਤ ਵਣ ਯੂਆਈ ਉਤੇ ਚਲਦਾ ਹੈ। ਇਸ ਫੋਨ ਵਿਚ 6.7 ਇੰਚ ਫੁਲ ਐਚਡੀ ਪਲਸ ਸੁਪਰ ਅਮੋਲੇਡ ‘ਨਿਊ ਇਨਫਿਨਿਟੀ ਡਿਸਪਲੇ’ ਦਿੱਤੀ ਗਈ ਹੈ। ਇਸ ਫੋਨ ਵਿਚ ਇਨ ਡਿਸਪਲੇ ਫਿੰਗਰਪ੍ਰਿੰਟ ਸੇਂਸਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਹ ਫੋਨ ਔਕਟਾਕੋਰ ਸਨੈਪਡ੍ਰੈਗਨ 730 ਜੀ ਪ੍ਰੋਸੇਸਰ ਉਤੇ ਕੰਮ ਕਰਦਾ ਹੈ।

 

ਕੈਮਰਾ ਸੇਟਅਪ ਦੀ ਗੱਲ ਕੀਤੀ ਜਾਵੇ ਤਾਂ ਇਸ ਫੋਨ ਵਿਚ 40 ਮੈਗਾਪਿਕਸਲ ਦਾ ਪ੍ਰਾਇਮਰੀ ਸੈਂਸਰ ਜੋ ਐਫ/2.0 ਲੈਨਜ਼ ਅਤੇ ਸੈਕੰਡਰੀ ਕੈਮਰਾ 8 ਮੈਗਾਪਿਕਸਲ ਦਾ ਹੁੰਦਾ ਹੈ ਜੋ ਅਲਟਰਾ ਵਾਈਡ ਏਂਗਲ ਦੀ ਸਹੂਲਤ ਦਿੰਦਾ ਹੈ। ਇਸ ਤੋਂ ਇਲਾਵਾ ਤੀਜੇ 3ਡੀ ਡੇਪਥ ਕੈਮਰਾ ਹੈ। ਇਹ ਕੈਮਰਾ ਸੇਟਅਪ ਰੋਟੇਟ ਹੋ ਕੇ ਸਾਹਮਣੇ ਆ ਜਾਂਦਾ ਹੈ ਅਤੇ ਸੈਲਫੀ ਕੈਮਰੇ ਵਜੋਂ ਕੰਮ ਕਰਦਾ ਹੈ।

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Samsung Galaxy A80 launched in india with rotating camera feature specification price and camera