ਅਗਲੀ ਕਹਾਣੀ

Samsung ਛੇਤੀ ਲਿਆ ਸਕਦਾ Galaxy R series

Samsung ਛੇਤੀ ਲਿਆ ਸਕਦਾ Galaxy R series

ਕੋਰਆਈ ਕੰਪਨੀ ਸੈਮਸੰਗ ਗੈਲੇਕਸੀ ਏ90 ਇਕ ਵਾਰ ਫਿਰ ਤੋਂ ਚਰਚਾ ਵਿਚ ਆ ਚੁੱਕਿਆ ਹੈ, ਹਾਲਾਂਕਿ ਅਜੇ ਵੀ ਇਸ ਬਾਰੇ ਕੁਝ ਵੀ ਸਾਫ ਜਾਣਕਾਰੀ ਨਹੀਂ ਮਿਲੀ। ਪੁਰਾਣੀ ਰਿਪੋਰਟਾਂ ਦੀ ਮੰਨੇ ਤਾਂ ਸੈਮਸੰਗ ਗੈਲੇਕਸੀ ਏ90 ਵਿਚ ਰੋਟੇਟਿੰਗ ਪੋਪ ਅਪ ਕੈਮਰਾ ਦਿੱਤਾ ਜਾਵੇਗਾ। ਜੇਕਰ ਉਸਦੀ ਥਾਂ ਏ80 ਲਾਂਚ ਹੋ ਗਿਆ।

 

ਨਵੀਂ ਜਾਣਕਾਰੀ ਮੁਤਾਬਕ ਸੈਮਸੰਗ ਗੈਲੇਕਸੀ ਏ90, ਗੈਲੇਕਸੀ ਆਰ ਸੀਰੀਜ ਦੇ ਤਹਿਤ ਲਾਂਚ ਕੀਤਾ ਜਾ ਸਕਦਾ ਹੈ। ਟੇਕ ਜਗਤ ਮੁਤਾਬਕ, ਗੈਲੇਕਸੀ ਆਰ ਸੀਰੀਜ ਦੇ ਤਹਿਤ ਦੋ ਸਮਾਰਟਫੋਨ ਪੇਸ਼ ਕੀਤੇ ਜਾ ਸਕਦੇ ਹਨ। ਇਸ ਫੋਨ ਵਿਚ 45 ਵਾਟ ਦਾ ਚਾਰਜਿੰਗ ਸਪੋਰਟ ਦਿੱਤਾ ਜਾ ਸਕਦਾ ਹੈ।

 

ਟਵੀਟਰ ਟਿਪਸਟਰ@onleaks ਮੁਤਾਬਕ, ਗੈਲੇਕਸੀ ਆਰ ਸੀਰੀਜ਼ ਉਤੇ ਕੰਮ ਕਰ ਰਿਹਾ ਅਤੇ ਗੈਲੇਕਸੀ ਏ90 ਆਰ ਸੀਰੀਜ ਦਾ ਹੀ ਹਿੱਸਾ ਹੋਵੇਗਾ।  ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਸ ਵਿਚ ਇਕ ਫੋਨ 5ਜੀ ਸਪੋਰਟ ਵਾਲਾ ਹੋਵੇਗਾ, ਜਦੋਂਕਿ ਦੂਜਾ ਫੋਨ ਅਨੌਖੇ ਕੈਮਰਾ ਫੀਚਰ ਨਾਲ ਲੈਸ ਹੋਵੇਗਾ।

 

ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਸੈਮਸੰਗ ਇਕ ਨਵੀਂ ਸੀਰੀਜ ਉਤੇ ਕੰਮ ਕਰ ਰਿਹਾ ਹੈ, ਕਿਉਂਕਿ ਇਸ ਸਾਲ ਪਹਿਲਾਂ ਹੀ ਉਹ ਐਮ ਸੀਰੀਜ ਨੂੰ ਪੇਸ਼ ਕਰ ਚੁੱਕਿਆ ਹੈ। ਟੇਕ ਜਗਤ ਮੁਤਾਬਕ, ਸੈਮਸੰਗ ਗੈਲੇਕਸੀ ਆਰ ਸੀਰੀਜ ਇਕ ਮਿਡ ਰੇਂਜ ਫੋਨ ਦੀ ਸੀਰੀਜ ਹੋ ਸਕਦੀ ਹੈ। ਹਾਲਾਂਕਿ ਅਜੇ ਅਧਿਕਾਰਤ ਤੌਰ ਉਤੇ ਕੋਈ ਜਾਣਕਾਰੀ ਨਹੀਂ ਮਿਲ ਸਕੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Samsung Galaxy A90 may be part of new Galaxy R series 5G support expected