ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Samsung Galaxy M30s ਦੇ ਸਪੈਸੀਫਿਕੇਸ਼ਨ ਲਾਂਚ ਹੋਣ ਤੋਂ ਪਹਿਲਾਂ ਲੀਕ

Samsung Galaxy M30s ਦੇ ਸਪੈਸੀਫਿਕੇਸ਼ਨ ਲਾਂਚ ਹੋਣ ਤੋਂ ਪਹਿਲਾਂ ਲੀਕ

ਸੈਮਸੰਗ ਗੈਲੇਕਸੀ ਐਮ30ਐਸ ਦੇ ਸਪੈਸੀਫਿਕੇਸ਼ਨ ਭਾਰਤ ਵਿਚ ਲਾਂਚ ਹੋਣ ਤੋਂ ਪਹਿਲਾਂ ਹੀ ਲੀਕ ਹੋ ਗਈ ਹੈ। ਸੈਮਸੰਗ ਦਾ ਇਹ ਫੋਨ 18 ਸਤੰਬਰ ਨੂੰ ਲਾਂਚ ਹੋਣਾ ਹੈ। ਇਸ ਦੇ ਦੋ ਵੇਰੀਐਂਟ ਹੋਣਗੇ ਜਿਸ ਵਿਚ ਇਕ 6ਜੀਬੀ ਰੈਮ ਅਤੇ 128ਜੀਬੀ ਇੰਟਨਰਲ ਮੇਮੋਰੀ ਨਾਲ ਆਵੇਗਾ, ਜਦੋਂਕਿ ਦੂਜਾ 4 ਜੀਬੀ ਰੈਮ ਅਤੇ 64ਜੀਬੀ ਇੰਟਰਨਲ ਮੇਮੋਰੀ ਨਾਲ ਦਸਤਕ ਦੇਵੇਗਾ।

 

ਸੈਮਸੰਗ ਗੈਲੇਕਸੀ ਐਮ30ਐਸ 24 ਮੈਗਾਪਿਕਸਲ ਕੈਮਰੇ ਨਾਲ ਲਾਂਚ ਹੋ ਸਕਦਾ ਹੈ। ਇਕ ਟਿਪਸਟਰ ਨੇ ਟਵੀਟ ਕਰਕੇ ਵੀ ਇਸ ਫੋਨ ਦੀ ਜਾਣਕਾਰੀ ਦਿੱਤੀ। ਟਵੀਟ ਮੁਤਾਬਕ, ਨਵੇਂ ਸੈਮਸੰਗ ਸਮਾਰਟਫੋਨ ਵਿਚ ਤਿੰਨ ਰੀਅਰ ਕੈਮਰੇ ਹੋਣਗੇ। ਪਿਛਲੇ ਹਿੱਸੇ ਉਤੇ ਐਫ/2.0 ਅਪਰਚਰ ਵਾਲਾ 48 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ, ਐਫ/2.2 ਅਪਰਚਰ ਵਾਲਾ 5 ਮੈਗਾਪਿਕਸਲ ਸੇਂਸਰ ਅਤੇ ਐਫ/2.2 ਲੈਂਸ ਵਾਲਾ 8 ਮੈਗਾਪਿਕਸਲ ਦਾ ਸੁਪਰ ਵਾਈਡ ਏਂਗਲ ਕੈਮਰਾ ਹੋਵੇਗਾ। ਇਸ ਸਮਾਰਟਫੋਨ ਵਿਚ ਫਰੰਟ ਪੈਨਲ ਉਤੇ 24 ਮੈਗਾਪਿਕਸਲ ਦਾ ਕੈਮਰਾ ਹੋ ਸਕਦਾ ਹੈ। ਹਾਲਾਂਕਿ ਕੰਪਨੀ ਨੇ ਅਜੇ ਇਨ੍ਹਾਂ ਫੀਚਰਸ ਦੀ ਪੁਸ਼ਟੀ ਨਹੀਂ ਕੀਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Samsung Galaxy M30s specification leaks before launch