ਅਗਲੀ ਕਹਾਣੀ

ਸਿਰਫ਼ 7,900 ਰੁਪਏ 'ਚ ਮਿਲ ਰਿਹਾ ਹੈ ਸੈਮਸੰਗ ਗਲੈਕਸੀ ਨੋਟ 9

ਸੈਮਸੰਗ ਗਲੈਕਸੀ ਨੋਟ 9

ਹਾਲ ਹੀ ਵਿੱਚ ਲਾਂਚ ਹੋਏ ਸੈਮਸੰਗ ਗਲੈਕਸੀ ਨੋਟ 9 ਦੀ ਪ੍ਰੀ-ਬੁਕਿੰਗ 24 ਅਗਸਤ ਤੋਂ ਸ਼ੁਰੂ ਹੋ ਰਹੀ ਹੈ। ਗਾਹਕ ਇਸ ਫੋਨ ਨੂੰ ਸੈਮਸੰਗ ਦੇ ਈ-ਸਟੋਰ ਤੋਂ ਬੁੱਕ ਕਰਵਾ ਸਕਣਗੇ। ਇਸ ਤੋਂ ਇਲਾਵਾ ਸੈਮਸੰਗ ਗਲੈਕਸੀ ਨੋਟ 9 ਫੋਨ ਏਅਰਟੈਲ ਦੇ ਆਨਲਾਈਨ ਸਟੋਰ ਤੋਂ ਖਰੀਦਿਆ ਜਾ ਸਕਦਾ ਹੈ। ਇਸ ਲਈ ਵੀ ਗਾਹਕਾਂ ਨੂੰ ਪ੍ਰੀ-ਬੁਕਿੰਗ ਬੁੱਕ ਕਰਨਾ ਪਵੇਗਾ।

 

ਸੈਮਸੰਗ ਗਲੈਕਸੀ ਨੋਟ 9 ਸਮਾਰਟਫੋਨ 'ਚ 6 ਜੀਬੀ ਰੈਮ ਅਤੇ 128 ਜੀਬੀ ਮੈਮੋਰੀ ਹੈ, ਇਸਦੀ ਕੀਮਤ  67900 ਰੁਪਏ ਰੱਖੀ ਜਾਵੇਗੀ। ਇਸਦੇ ਨਾਲ ਹੀ 8 ਜੀਬੀ ਰੈਮ ਅਤੇ 512 ਜੀਬੀ ਸਟੋਰੇਜ਼ ਵਾਲੇ ਸਭ ਤੋਂ ਵਧੀਆ ਮਾਡਲ ਦੀ ਕੀਮਤ 84900 ਰੁਪਏ ਹੈ। ਏਅਰਟੈੱਲ ਬੇਸ ਮਾਡਲ ਤੇ ਬਹੁਤ ਵਧੀਆ ਆੱਫ਼ਰ ਪੇਸ਼ ਕਰ ਰਿਹਾ ਹੈ।

 

ਏਅਰਟੈੱਲ ਦੀ ਇਸ ਆਫਰ ਦੇ ਤਹਿਤ ਗਾਹਕ ਨੂੰ ਸਿਰਫ 7900 ਰੁਪਏ ਖਰਚ ਕਰਨੇ ਪੈਣਗੇ। ਇਹ ਆਫ਼ੱਰ 128 ਜੀਬੀ ਸੈਮਸੰਗ ਗਲੈਕਸੀ ਨੋਟ 9 ਲਈ ਹੈ। ਹਾਲਾਂਕਿ ਇਸ ਪੇਸ਼ਕਸ਼ ਵਿਚ ਇੱਕ ਸ਼ਰਤ ਹੈ।  ਗਾਹਕਾਂ ਨੂੰ ਏਅਰਟੈੱਲ ਦੀ ਯੋਜਨਾ ਤਹਿਤ 2,99 ਪ੍ਰਤੀ ਮਹੀਨਾ ਦੇਣੇ ਪੈਣਗੇ। 

 

ਗਾਹਕ ਨੂੰ ਦੋ ਸਾਲਾਂ ਲਈ ਏਅਰਟੈਲ ਦੀ ਇਹ ਯੋਜਨਾ ਲੈਣੀ ਪਵੇਗੀ। ਇਸਦੇ ਨਾਲ ਹੀ ਹਰ ਮਹੀਨੇ 100 ਜੀਬੀ ਡੇਟਾ ਦਿੱਤਾ ਜਾਵੇਗਾ। ਇੱਕ ਸਾਲ ਲਈ ਐਮਾਜ਼ਾਨ ਪ੍ਰਾਈਮ ਵੀ ਫ੍ਰੀ ਦਿੱਤੀ ਜਾ ਰਹੀ ਹੈ। ਏਅਰਟੈੱਲ ਇਸ ਪੇਸ਼ਕਸ਼ ਵਿਚ ਕਈ ਹੋਰ ਲਾਭ ਵੀ ਪੇਸ਼ ਕਰ ਰਿਹਾ ਹੈ। ਗਾਹਕਾਂ ਨੂੰ ਅਸੀਮਿਤ ਕਾਲਿੰਗ ਸਹੂਲਤ ਵੀ ਦਿੱਤੀ ਜਾ ਰਹੀ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:samsung galaxy note 9 airtel offer get only in rs 7900 know galaxy note specifications price in india features and booking date