ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Samsung Galaxy Note 9 : ਭਾਰਤ ’ਚ ਅੱਜ ਹੋਵੇਗਾ ਲਾਂਚ

ਸੈਮਸੰਗ ਗਲੈਕਸੀ ਨੋਟ 9 ਦੇ ਲਾਂਚ ਹੋਣ ਦੇ ਕੁੱਝ ਹਫਤੇ ਮਗਰੋਂ ਇਹ ਸਮਾਰਟਫ਼ੋਨ ਅੱਜ ਭਾਰਤ ਚ ਲਾਂਚ ਹੋਵੇਗਾ। ਕੰਪਨੀ ਅੱਜ ਦਿੱਲੀ ਵਿਖੇ ਇਸ ਫੋਨ ਨੂੰ ਲਾਂਚ ਕਰੇਗੀ। ਇਸ ਲਾਂਚ ਸਮਾਗਮ ਦੌਰਾਨ ਕੰਪਨੀ ਦੇ ਸੀਈਓ ਅਤੇ ਗਲੋਬਲ ਪ੍ਰੈਸੀਡੈਂਟ ਡੀਜੇ ਕੋੋਹ ਮੌਜੂਦ ਹੋਣਗੇ ਅਤੇ ਭਵਿੱਖ ਨੂੰ ਲੈ ਕੇ ਕੰਪਨੀ ਦੇ ਵਪਾਰ ਤੇ ਕਾਰਵਾਈ ਬਾਰੇ ਜਾਣਕਾਰੀ ਦੇਣਗੇ। 

 

ਸੈਮਸੰਗ ਦੀ ਅਧਿਕਾਰਤ ਵੈਬਸਾਈਟ ਤੇ ਇਸ ਸਮਾਗਮ ਨੂੰ ਲਾਈਵ ਦਿਖਾਇਆ ਜਾਵੇਗਾ। ਇਨ੍ਹਾਂ ਵੈਬਸਾਈਟਾਂ ਦਾ ਲਿੰਕ ਥੱਲੇ ਦਿੱਤਾ ਹੋਇਆ ਹੈ। ਇਸ ਸਮਾਗਮ ਦਾ ਸਮਾਂ ਦੁਪਹਿਰ 12:30 ਰੱਖਿਆ ਗਿਆ ਹੈ।

 

https://news.samsung.com/in/

https://news.samsung.com/bharat

 

ਸੈਮਸੰਗ ਦੇ ਇਸ ਸਮਾਰਟ ਫ਼ੋਨ ਦੀ ਕੀਮਤ 67900 ਰੁਪਏ ਹੋ ਸਕਦੀ ਹੈ। ਇਹ ਕੀਮਤ 6 ਜੀਬੀ ਰੈਮ, 128 ਜੀਬੀ ਮੈਮਰੀ ਵਾਲੇ ਫੋਨ ਦੀ ਹੋਵੇਗੀ। ਇਸ ਤੋਂ ਇਲਾਵਾ 8 ਜੀਬੀ ਰੈਮ, 512 ਜੀਬੀ ਮੈਮਰੀ ਦੀ ਕੀਮਤ 84900 ਹੋ ਸਕਦੀ ਹੈ। ਦੋਨਾਂ ਹੀ ਫੋਨ ਮਿਡਲਾਈਟ ਬਲੈਕ, ਓਸੀਅਨ ਬਲੂ ਅਤੇ ਮੈਟੇਲਿਕ ਕਾਪਰ ਚ ਲਾਂਚ ਕੀਤੇ ਜਾ ਰਹੇ ਹਨ।

 

ਇਹ ਹਨ ਇਸ ਫ਼ੋਨ ਦੀਆਂ ਖੂਬੀਆਂ

 

ਸੈਮਸੰਗ ਦੇ ਇਸ ਫੋ਼ਨ ਚ 64 ਬਿੱਟ ਔਕਟਾਕੋਰ ਐਕਸੀਨੋਸ 9810 ਪ੍ਰੋਸੈਸਰ ਮਿਲੇਗਾ। ਇਹ ਐਂਡਰਾਈਡ 8.1 ਓਰੀਓ ਆਪ੍ਰੇਟਿੰਗ ਸਿਸਟਮ ਤੇ ਕੰਮ ਕਰੇਗਾ। ਇਸ ਫ਼ੋਨ ਚ 6.4 ਇੰਚ ਦੀ ਸੁਪਰ ਐਮੁਲੈਡ ਸਕਰੀਨ ਪੇਸ਼ ਕੀਤੀ ਹੈ। ਇਸ ਫ਼ੋਨ ਦਾ ਭਾਰ 201 ਗ੍ਰਾਮ ਹੋਵੇਗਾ। ਇਸਦੀ ਬੈਟਰੀ 4000 ਐਮਏਐਚ ਦੇ ਬੈਕਅਪ ਵਾਲੀ ਹੋਵੇਗੀ। ਇਹ ਫ਼ੋਨ ਐਸ ਪੈਨ ਨਾਲ ਆਉਂਦਾ ਹੈ। ਇਸ ਫ਼ੋਨ ਚ ਡੁਅਲ ਕੈਮਰਾ ਸੈਟਅਪ ਹੋਵੇਗਾ। 12 ਮੈਗਾਪਿਕਸਲ ਦਾ ਕੈਮਰਾ ਹੋਵੇਗਾ, ਨਾਲ ਹੀ ਫ਼ਰੰਟ ਕੈਮਰਾ 8 ਮੈਗਾਪਿਕਸਲ ਦਾ ਹੋਵੇਗਾ।

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Samsung Galaxy Note 9 : Launch today in India