ਅਗਲੀ ਕਹਾਣੀ

ਸੈਮਸੰਗ ਗਲੈਕਸੀ ਨੋਟ 9 ਮੈਮਰੀ ਦੇ ਮਾਮਲੇ 'ਚ ਆਈਫ਼ੋਨ ਨੂੰ ਛੱਡੇਗਾ ਬਹੁਤ ਪਿੱਛੇ

ਸੈਮਸੰਗ ਗਲੈਕਸੀ ਨੋਟ 9

 ਇਕ ਲੀਕ ਵਿੱਚ ਸੈਮਸੰਗ ਨਿਊਜ਼ੀਲੈਂਡ ਨੇ ਸੈਮਸੰਗ ਗਲੈਕਸੀ ਨੋਟ 9 ਦਾ ਯੂਟਿਊਬ ਵੀਡੀਓ ਪ੍ਰੋਮੋ ਸਾਹਮਣੇ ਲਿਆਂਦਾ ਹੈ। ਸੈਮਸੰਗ ਗਲੈਕਸੀ ਨੋਟ 1 ਟੀਬੀ ਮੈਮਰੀ ਨਾਲ ਲੈਸ ਹੋ ਸਕਦਾ ਹੈ। ਜਿਸ 'ਚ 512 ਜੀਬੀ ਤੱਕ ਦੇ ਮਾਈਕਰੋ SD ਕਾਰਡ ਨੂੰ ਵੀ ਵਰਤਿਆ ਜਾ ਸਕਦਾ ਹੈ।

 

ਫੋਰਬਸ ਦੀ ਰਿਪੋਰਟ ਅਨੁਸਾਰ. "ਇਹ ਫ਼ੋਨ ਬਹੁਤ ਜ਼ਿਆਦਾ ਮੈਮਰੀ ਵਾਲਾ ਹੋਵੇਗਾ. ਜੋ ਕਿ iPhones ਦੀ ਵੱਧ ਤੋਂ ਵੱਧ ਮੈਮਰੀ 256GB ਨਾਲੋਂ ਕਿਤੇ ਜ਼ਿਆਦਾ ਹੋਵੇਗੀ। ਪਰ ਇਹ ਸੈਮਸੰਗ ਦਾ ਇੱਕ ਵੱਡਾ ਯੂ-ਟਰਨ ਵੀ ਹੈ ਜਿਸ ਨੇ ਪਹਿਲਾਂ ਆਪਣੇ ਫੋਨ ਘੱਟ ਅੰਦਰੂਨੀ ਮੈਮਰੀ ਨਾਲ ਲਾਂਚ ਕੀਤੇ ਸਨ ਤੇ ਜ਼ਿਆਦਾਤਰ ਨਿਰਭਰਤਾ ਸਿਰਫ਼ SD ਕਾਰਡ 'ਤੇ ਹੀ ਰੱਖੀ ਸੀ।

 

 

ਰਿਪੋਰਟ ਮੁਤਾਬਕ ਫ਼ੋਨ ਵਿਚ 3.5-ਮਿਲੀਮੀਟਰ ਹੈੱਡਫੋਨ ਜੈਕ ਹੋਵੇਗੀ। ਸਾਊਥ ਕੋਰੀਆ ਦੀ ਸਮਾਰਟਫੋਨ ਕੰਪਨੀ ਵੱਲੋਂ ਪੇਸ਼ ਕੀਤੇ ਟੀਜ਼ਰ ਵੀਡੀਓ ਵਿਚ ਬੈਟਰੀ, ਸਟੋਰੇਜ ਸਮਰੱਥਾ ਅਤੇ ਸਪੀਡ ਨੂੰ ਬਿਹਤਰ ਦੱਸਿਆ ਗਿਆ ਹੈ।. ਟਾਈਟਲ ਹੈ "ਇੱਕ ਦਿਨ ਵਿੱਚ ਬਹੁਤ ਕੁਝ ਬਦਲ ਸਕਦਾ ਹੈ।"

 

ਉਮੀਦ ਹੈ ਕਿ ਨਵਾਂ ਗਲੈਕਸੀ ਨੋਟ 9 4,000 ਐਮਏਐਚ ਬੈਟਰੀ ਅਤੇ 512 ਜੀਬੀ ਡਾਟਾ ਸਟੋਰੇਜ਼ ਸਮਰੱਥਾ ਦੇ ਨਾਲ ਆਵੇਗਾ, ਜਿਸ ਵਿਚ ਕੁਆਲકોમ Snapdragon 845 ਅਤੇ ਐਕਸਾਈਨੋਸ 9810 ਚਿੱਪਸੈੱਟ ਸ਼ਾਮਲ ਹਨ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:samsung galaxy note 9 to come with massive memory