ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੈਮਸੰਗ ਨੇ ਭਾਰਤੀ ਬਾਜ਼ਾਰ ’ਚ ਉਤਾਰੇ 2 ਨਵੇਂ ਟੈਬਲੇਟ

ਸੈਮਸੰਗ ਨੇ ਭਾਰਤ ਚ ਸੋਮਵਾਰ ਨੂੰ ਆਪਣੇ 2 ਨਵੇਂ ਟੈਬਲੇਟ ਲਾਂਚ ਕਰ ਦਿੱਤੇ ਹਨ। ਗਲੈਕਸੀ ਟੈਬ ਐਸ-5ਈ ਅਤੇ ਗਲੈਕਸੀ ਟੈਬ ਏ-10.1 ਨਾਂ ਦੇ ਇਹ ਟੈਬਲੇਟ ਸ਼ੁਰੂਆਤੀ ਕੀਮਤਾਂ ਲੜੀਵਾਰ 35,999 ਰੁਪਏ ਅਤੇ 14,999 ਰੁਪਏ ਹਨ। ਸਿਰਫ ਵਾਈਫਾਈ ਮਾਡਲ ਐਸ-5ਈ ਦੀ ਕੀਮਤ 35,999 ਰੁਪਏ ਹੈ ਜਦਕਿ ਵਾਈਫ਼ਾਈ ਪਲੱਸ ਐਲਟੀਈ ਮਾਡਲ ਦੀ ਕੀਮਤ 39,999 ਰੁਪਏ ਹੈ।

 

ਗਲੈਕਸੀ ਟੈਬ ਏ-10.1 ਦੀ ਵਾਈਫ਼ਾਈ ਮਾਡਲ ਦੀ ਕੀਮਤ 14,999 ਰੁਪਏ ਹੈ ਜਦਕਿ ਵਾਈਫ਼ਾਈ ਪਲੱਸ ਐਲਟੀਈ ਮਾਡਲ ਦੀ ਕੀਮਤ 19,999 ਰੁਪਏ ਹੈ।

 

ਸੈਮਸੰਗ ਇੰਡੀਆ ਮੋਬਾਈਲ ਬਿਜ਼ਨਸ ਦੇ ਨਿਰਦੇਸ਼ਕ ਆਦਿਤਿਆ ਬੱਬਰ ਨੇ ਕਿਹਾ, ਗਲੈਕਸੀ ਟੈਬ ਐਸ-5ਈ ਦੀ 5.5 ਐਮਐਮ ਦੀ ਸਲੀਕ ਮੈਟਲ ਬਾਡੀ ਹੈ ਅਤੇ ਇਸਦਾ ਭਾਰ ਸਿਰਫ 400 ਗ੍ਰਾਮ ਹੈ ਜਿਹੜਾ ਕਿ ਬਹੁਤ ਹੀ ਹਲਕਾ ਹੈ। ਇਸ ਤੋਂ ਇਲਾਵਾ ਇਸਦੀ ਬੈਟਰੀ ਵੀ 14.5 ਘੰਟੇ ਵੀਡੀਓ ਸਟ੍ਰੀਮਿੰਗ ਚ ਸਪੋਰਟ ਕਰਦੀ ਹੈ।

 

ਗਲੈਕਸੀ ਟੈਬ ਏ-10.1 ਮੈਟਲ ਯੂਨੀ ਬਾਡੀ ਡਿਜ਼ਾਈਲ ਚ ਹੈ ਅਤੇ ਇਹ ਫੁੱਲ ਐਚਡੀ ਕਾਰਨਰ-ਟੂ-ਕਾਰਨਰ ਡਿਸਪਲੇ ਹੈ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Samsung releases 2 new tablets in Indian market