irctc, irctc.co.in, irctc login, train live status, pnr number check: ਭਾਰਤੀ ਰੇਲਵੇ ਨੇ ਮੇਕਮਾਈ ਟ੍ਰਿਪ ਨਾਲ ਮਿਲ ਕੇ ਇਕ ਅਜਿਹੀ ਸੁਵਿਧਾ ਸ਼ੁਰੂ ਕੀਤੀ ਹੈ। ਜਿਸ ਨਾਲ ਟ੍ਰੇਨ ਵਿਚ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਫ਼ਾਇਦਾ ਮਿਲਣ ਵਾਲਾ ਹੈ। ਕਈ ਮੀਡੀਆ ਰਿਪੋਰਟਾਂ ਦੇ ਅਨੁਸਾਰ ਹੁਣ ਯਾਤਰੀ Whatsapp ਦੇ ਜ਼ਰੀਏ ਕਿਸੇ ਵੀ ਟ੍ਰੇਨ ਦਾ ਲਾਇਵ ਸਟੇਟਸ ਜਾਣ ਸਕਣਗੇ।
ਇਸਦੇ ਇਲਾਵਾ ਯਾਤਰੀਆਂ ਨੂੰ ਟ੍ਰੇਨ ਦੇ ਸਮੇਂ, ਬੁੰਕਿੰਗ ਸਟੇਟਸ, ਟਿਕਟ ਕੈਂਸਲ ਕਰਨ, ਪਲੇਟਫ਼ਾਰਮ ਨੰਬਰ ਬਾਰੇ ਜਾਣਕਾਰੀ ਮਿਲ ਸਕੇਗੀ।ਇਸ ਲਈ ਉਨ੍ਹਾਂ ਨੂੰ Whatsapp ਤੇ ਇੱਕ ਮੈਸੇਜ ਭੇਜਣਾ ਹੋਵੇਗਾ।
ਇਸ ਨੰਬਰ ਤੇ ਕਰੋ Whatsapp
ਯਾਤਰੀਆਂ ਨੂੰ ਇਹ ਸਾਰੀ ਜਾਣਕਾਰੀ ਹਾਸਿਲ ਕਰਨ ਲਈ ਇੱਕ ਨੰਬਰ ਸੇਵ ਕਰਨਾ ਹੋਵੇਗਾ। ਇਹ ਨੰਬਰ ਹੈ- 73493-89104. ਮੀਡੀਆ ਰਿਪੋਰਟ ਅਨੁਸਾਰ ਜਦੋਂ ਵੀ ਕਿਸੇ ਜਾਣਕਾਰੀ ਦੀ ਲੋੜ ਹੋਵੇਗੀ, ਉਦੋਂ ਆਪਣੀ ਟ੍ਰੇਨ ਦੇ ਨੰਬਰ ਨੂੰ Whatsapp ਕਰਨਾ ਹੋਵੇਗਾ। ਬਾਅਦ ਵਿਚ ਹੋਰ ਜਾਣਕਾਰੀ ਵੀ ਮੰਗੀ ਜਾ ਸਕਦੀ ਹੈ। ਤੁਹਾਨੂੰ ਇਹ ਜਾਣਕਾਰੀ 10 ਸੈਕਿੰਡਾਂ ਵਿੱਚ ਹੀ ਮਿਲ ਜਾਵੇਗੀ।
ਨੀਲੀ ਟਿੱਕ ਲੱਗ ਗਈ ਤਾਂ...
ਜੇ ਤੁਹਾਡੇ ਮੈਸੇਜ ਉੱਤੇ ਨੀਲੀ ਟਿੱਕ ਲੱਗੀ ਆ ਜਾਂਦੀ ਹੈ ਤਾਂ ਇਸਦਾ ਮਤਲਬ ਹੈ ਕਿ ਸਰਵਰ ਨੇ ਤੁਹਾਡਾ ਸਵਾਲ ਦੇਖ ਲਿਆ ਹੈ ਅਤੇ ਹੁਣ ਤੁਹਾਨੂੰ ਕੁਝ ਸਮੇਂ ਵਿਚ ਹੀ ਜਵਾਬ ਮਿਲ ਜਾਵੇਗਾ।