ਅਗਲੀ ਕਹਾਣੀ

999 ਰੁਪਏ ’ਚ ਲਾਂਚ ਹੋਇਆ ਸ਼ਾਨਦਾਰ ਪਾਵਰ ਬੈਂਕ

999 ਰੁਪਏ ’ਚ ਲਾਂਚ ਹੋਇਆ ਸ਼ਾਨਦਾਰ ਪਾਵਰ ਬੈਂਕ

ਹਾਂਗਕਾਂਗ ਸਥਿਤ ਕੰਪਨੀ ਸਾਉਂਡ ਵਨ ਨੇ ਭਾਰਤੀ ਬਾਜ਼ਾਰ ਵਿਚ ਆਪਣਾ ਨਵਾਂ ਪਾਵਰ ਬੈਂਕ ਲਾਂਚ ਕੀਤਾ ਹੈ। ਇਹ ਪਾਵਰ ਬੈਂਕ ਸਿਲਮ ਅਤੇ ਛੋਟੇ ਸਾਇਜ਼ ਦਾ ਹੈ, ਜਿਸ ਨੂੰ ਆਸਾਨੀ ਨਾਲ ਤੁਸੀਂ ਆਪਣੇ ਕੋਲ ਰਖ ਸਕਦੇ ਹੋ। ਇਸ ਪਾਵਰ ਬੈਂਕ ਨੂੰ ਕੰਪਨੀ ਨੇ ਮੋਬਾਇਲ ਫੋਨ, ਐਮਪੀ3, ਐਮਪੀ4 ਪਲੇਅਰਜ਼, ਟੇਬਲੈਟਸ ਅਤੇ ਪੋਰਟਬਲ ਸਪੀਕਰਜ਼ ਲਈ ਉਤਾਰਿਆ ਹੈ। ਇਸ ਵਿਚ ਹਾਈ ਡੇਂਸਿਟੀ ਵਾਲੀ ਲੀ–ਪੌਲੀਮਰ ਬੈਟਰੀ ਦੀ ਵਰਤੋਂ ਕੀਤੀ ਗਈ ਹੈ।

 

ਸਾਊਂਡ ਵਨ 1003 ਪਾਵਰਬੈਂਕ ਦਸ ਹਜ਼ਾਰ ਐਮਏਐਚ ਦੀ ਬੈਟਰੀ ਨਾਲ ਆਉਂਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ 2ਏ ਵਾਲ ਚਾਰਜ ਦੀ ਮਦਦ ਨਾਲ ਇਸ ਨੂੰ ਤਕਰੀਬਨ ਛੇ ਘੰਟੇ ਵਿਚ ਫੁਲ ਚਾਰਜ ਕੀਤਾ ਜਾ ਸਕਦਾ ਹੈ। ਸ਼ਾਰਟ ਸਰਕਟਸ, ਕਰੰਟ, ਵੋਲਟਜ ਓਵਰਲੋਡ ਅਤੇ ਓਵਰ ਚਾਰਜਿੰਗ ਤੇ ਗਲਤ ਤਰੀਕੇ ਨਾਲ ਲਗਾਉਣ ਦੀ ਸਥਿਤੀ ਨਾਲ ਨਜਿੱਠਣ ਲਈ ਇਸ ਵਿਚ 6 ਲੇਵਲ ਪ੍ਰੋਟੇਕਸ਼ਨ ਦਿੱਤਾ ਗਿਆ ਹੈ।

 

ਇਸ ਪਾਵਰ ਬੈਂਕ ਵਿਚ ਦੋ ਆਊਟਪੁਟ ਸੌਕਟ ਦਿੱਤੇ ਗਏ ਹਨ, ਜਿਸ ਨਾਲ ਤੁਸੀਂ ਆਪਣੇ ਡਿਵਾਇਸ ਨੂੰ ਚਾਰਜ ਕਰ ਸਕੋਗੇ। ਉਥੇ, ਇਹ ਐਲਈਡੀ ਇੰਡੀਕੇਟਰਸ ਨਾਲ ਆਉਂਦਾ ਹੈ। ਇਸਦੀ ਮਦਦ ਨਾਲ ਤੁਸੀਂ ਇਹ ਜਾਨ ਸਕੋਗੇ ਕਿ ਕਿੰਨੇ ਫੀਸਦੀ ਚਾਰਜਿੰਗ ਹੋਈ ਹੈ। ਇਸ ਪ੍ਰੋਡਕਟ ਦੀ ਕੀਮਤ 999 ਰੁਪਏ ਹੈ ਅਤੇ ਕਾਲੇ ਤੇ ਚਿੱਟੇ ਦੋ ਰੰਗ ਵਿਚ ਉਪਲੱਬਧ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:sound one launches power bank in india