ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ–ਚੀਨ ਨੂੰ ਪਿੱਛੇ ਛੱਡ ਇਸ ਮੁਲਕ ਸ਼ੁਰੂ ਕੀਤੀ 5G ਸੇਵਾਵਾਂ

ਪੰਜਵੀਂ ਪੀੜ੍ਹੀ ਦੀ ਮੋਬਾਈਲ ਸੇਵਾ ਮਤਲਬ 5G ਸੇਵਾ ਸ਼ੁਰੂ ਕਰਨ ਨੂੰ ਲੈ ਕੇ ਚਲ ਰਹੀ ਦੌੜ ਚ ਦੱਖਣੀ ਕੋਰੀਆ ਨੇ ਬਾਜ਼ੀ ਮਾਰ ਲਈ ਹੈ। ਦੱਖਣੀ ਕੋਰੀਆ ਦੀ ਸ਼ਿਖਰਲੀ ਦੂਰਸੰਚਾਰ ਕੰਪਨੀਆਂ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਤੈਅਸ਼ੁਦਾ ਮਿਤੀ ਤੋਂ ਦੋ ਦਿਲ ਪਹਿਲਾਂ ਬੁੱਧਵਾਰ ਨੂੰ ਹੀ ਕੌਮੀ ਪੱਧਰ ਤੇ 5G ਸੇਵਾਵਾਂ ਦੀ ਸ਼ੁਰੂਆਤ ਕਰ ਦਿੱਤੀ।

 

ਦੱਖਣੀ ਕੋਰੀਆ ਦੀ ਤਿੰਨ ਸਿਖਰਲੀ ਦੂਰਸੰਚਾਰ ਕੰਪਨੀਆਂ ਐਸ ਕੇ ਟੈਲੀਕਾਮ, ਕੇਟੀ ਅਤੇ ਐਲਜੀ ਯੂਪਲੱਸ ਨੇ ਬੁੱਧਵਾਰ ਨੂੰ ਸਥਾਨਕ ਸਮੇਂ ਮੁਤਾਬਕ ਰਾਤ 11 ਵਜੇ 5G ਸੇਵਾਵਾਂ ਸ਼ੁਰੂ ਕੀਤੀ। ਪਹਿਲਾਂ 5G ਸੇਵਾ ਸ਼ੁਰੂ ਕਰਨ ਲਈ 5 ਅਪ੍ਰੈਲ ਦੀ ਮਿਤੀ ਰੱਖੀ ਗਈ ਸੀ।

 

ਸਭ ਤੋਂ ਪਹਿਲਾਂ 5G ਸੇਵਾਵਾਂ ਦੇਣ ਦਾ ਖਿ਼ਤਾਬ ਹਾਸਲ ਕਰਨ ਲਈ ਦੱਖਣੀ ਕੋਰੀਆ ਨਾਲ ਅਮਰੀਕਾ, ਚੀਨ ਅਤੇ ਜਾਪਾਨ ਦੌੜ ਚ ਸ਼ਾਮਲ ਸਨ। ਸਮਾਚਾਰ ਏਜੰਸੀ ਯੋਨਹੈਪ ਨੇ ਕਿਹਾ ਕਿ ਕਿਆਸਅਰਾਈਆਂ ਹਨ ਕਿ ਦੱਖਣੀ ਕੋਰੀਆ ਦੀ ਕੰਪਨੀਆਂ ਦੁਆਰਾ ਦੇਰ ਰਾਤ 5G ਸੇਵਾ ਸ਼ੁਰੂ ਕਰਨ ਦੇ ਕਾਰਨ ਅਮਰੀਕਾ ਦੀ ਦੂਰਸੰਚਾਰ ਕੰਪਨੀ ਵੇਰਿਜਾਨ ਨੂੰ ਆਪਣੀ 5G ਸੇਵਾਵਾਂ ਜਲਦ ਸ਼ੁਰੂ ਕਰਨ ਲਈ ਮਜਬੂਰ ਹੋਣਾ ਪਿਆ।

 

ਇਕ ਸਮਾਗਮ ਦੌਰਾਨ ਵੈਰਿਜਾਨ ਨੇ ਬੁੱਧਵਾਰ ਨੂੰ ਹੀ ਸ਼ਿਕਾਗੋ ਅਤੇ ਮਿਨੀਪੋਲਿਸ ਚ ਆਪਣੀ 5G ਸੇਵਾਵਾਂ ਦੀ ਸ਼ੁਰੂਆਤ ਕੀਤੀ। ਉਸਨੇ ਤੈਅਸ਼ੁਦਾ ਮਿਤੀ ਤੋਂ ਇਕ ਹਫ਼ਤੇ ਪਹਿਲਾਂ ਸੇਵਾਵਾਂ ਸ਼ੁਰੂ ਕੀਤੀ। ਯੋਨਹੈਪ ਦੇ ਮੁਤਾਬਕ, ਦੱਖਣੀ ਕੋਰੀਆ ਨੇ ਅਮਰੀਕਾ ਤੋਂ 2 ਘੰਟੇ ਪਹਿਲਾਂ 5G ਸੇਵਾਵਾਂ ਦੀ ਸ਼ੁਰੂਆਤ ਕੀਤੀ।

 

ਐਸਕੇ ਟੈਲੀਕਾਮ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਉਸ ਨੇ 3 ਅਪ੍ਰੈਲ ਨੂੰ ਰਾਤ 11 ਵਜੇ ਆਪਣੀ 5G ਸੇਵਾਵਾਂ ਸ਼ੁਰੂ ਕਰ ਦਿੱਤੀ। ਕੇਟੀ ਅਤੇ ਯੂਪਲੱਸ ਨੇ ਵੀ ਕਿਹਾ ਕਿ ਇਸੇ ਸਮੇਂ ਉਨ੍ਹਾਂ ਨੇ ਵੀ ਆਪਣੀ 5G ਸੇਵਾਵਾਂ ਸ਼ੁਰੂ ਕੀਤੀ। ਆਮ ਗਾਹਕਾਂ ਨੂੰ 5G ਸੇਵਾ 5 ਅਪ੍ਰੈਲ ਤੋਂ ਹੀ ਮੁਹੱਈਆ ਕਰਵਾਈਆਂ ਜਾਣਗੀਆਂ।

 

ਮਾਹਰਾਂ ਨੇ ਕਿਹਾ ਕਿ 5G ਸੇਵਾ ਸਮਾਰਟਫ਼ੋਨ ਨੂੰ ਤੇਜ਼ ਸੰਪਰਕ ਮੁਹੱਈਆ ਕਰਵਾਏਗੀ। ਇਸਦੀ ਸਪੀਡ 4G ਤੋਂ 20 ਗੁਣਾ ਤੇਜ਼ ਹੋਵੇਗੀ ਅਤੇ ਇਹ ਗਾਹਕਾਂ ਨੂੰ ਇਕ ਸਕਿੰਟ ਤੋਂ ਵੀ ਘੱਟ ਸਮੇਂ ਚ ਪੂਰੀ ਫ਼ਿਲਮ ਡਾਊਨਲੋਡ ਕਰਨ ਦੀ ਸੁਵਿਧਾ ਦੇਵੇਗੀ।

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:South Korea Launched 5G Service before US and China