ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Tata Sky Binge ਲਾਂਚ, ਬਿਨਾ ਬਾਕਸ ਦੇ ਦੇਖੋ ਟੀਵੀ ਚੈਨਲ

ਟਾਟਾ ਸਕਾਈ (Tata Sky) ਨੇ ਆਪਣੀ ਨਵੀਂ ਸਰਵਿਸ ਟਾਟਾ ਸਕਾਈ ਬਿੰਜ (Tata Sky Binge) ਲਾਂਚ ਕੀਤੀ ਹੈ ਜਿਹੜੀ ਕਿ ਕੰਟੈਂਟ ਅਧਾਰਿਤ ਹੈ। ਟਾਟਾ ਸਕਾਈ ਦੀ ਇਸ ਸੇਵਾ ਨੂੰ ਤੁਸੀਂ ਐਮੇਜ਼ੋਨ ਫ਼ਾਹਿਰ ਟੀਵੀ ਸਟਿੱਕ (Amazon Fire TV Stick) ਦੁਆਰਾ ਵਰਤ ਸਕੋਗੇ।

 

ਟਾਟਾ ਸਕਾਈ ਬਿੰਜ ਦੀ ਇਸ ਸੇਵਾ ਦੀ ਵਰਤੋਂ ਕਰਨ ਲਈ ਐਮੇਜ਼ਨ ਫਾਇਰ ਟੀਵੀ ਸਟਿੱਕ ਅਤੇ ਟਾਟਾ ਸਕਾਈ ਦਾ ਐਡੀਸ਼ਨ ਖਰੀਦਣਾ ਪਵੇਗਾ। ਗਾਹਕਾਂ ਨੂੰ ਇਸ ਸੇਵਾ ਲਈ 249 ਰੁਪਏ ਦੇਣੇ ਹੋਣਗੇ।

 

ਐਮੇਜ਼ੋਨ ਦਾ ਫਾਇਰ ਸਟਿੱਕ ਆਪਣੇ ਟੀਵੀ ਚ ਲਗਾਓ, ਜੇਕਰ ਤੁਹਾਡੇ ਟੀਵੀ ਚ ਐਚਡੀਐਮਆਈ (HDMI) ਪੋਰਟ ਹੈ ਤਾਂ ਤੁਸੀਂ ਇਸ ਦੀ ਵਰਤੋਂ ਕਰ ਸਕੋਗੇ। ਟਾਟਾ ਸਕਾਈ ਬਿੰਜ ਵਰਤ ਕੇ ਤੁਸੀਂ ਹਾਟਸਟਾਰ, ਇਰੋਜ ਨਾਊ, ਸਨ ਨੈਕਸਟ, ਹੰਗਾਮਾ ਦਾ ਵੀਡੀਓ ਕੰਟੈਂਟ ਦੇਖ ਸਕੋਗੇ ਅਤੇ ਇਨ੍ਹਾਂ ਦੀ ਸਰਵਿਸ ਵਰਤ ਸਕੋਗੇ। ਇਹ ਸਾਰੀਆਂ ਐਪਸ ਸਭ ਇਕੋਂ ਵਾਰ ਚ 249 ਰੁਪਏ ਅਦਾ ਕਰਕੇ ਮਿਲਣਗੇ।

 

ਇਸ ਨਾਲ ਤੁਹਾਨੂੰ ਕੋਈ ਵੀ ਬਾਕਸ ਲਗਾਉਣ ਜਾਂ ਹਟਾਉਣ ਦੀ ਲੋੜ ਨਹੀਂ। ਇਸ ਵਿਚ 1,00,000 ਘੰਟਿਆਂ ਦਾ ਕੰਟੈਂਟ ਦਿੱਤਾ ਗਿਆ ਹੈ। ਇਸ ਚ ਬਾਲੀਵੁੱਡ, ਹਾਲੀਵੁੱਡ ਤੇ ਖੇਤਰੀ ਭਾਸ਼ਾ ਦੀਆਂ ਫ਼ਿਲਮਾਂ ਦੇਖ ਸਕੋਗੇ। ਇਸ ਤੋਂ ਇਲਾਵਾ ਟੀਵੀ ਸਮਾਗਮ ਅਤੇ ਬੱਚਿਆਂ ਦਾ ਸ਼ੋਅ ਦੇਖਣ ਨੂੰ ਮਿਲੇਗਾ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Tata Sky Binge lauch watch channels without set top box only in Rs 249