ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਐੱਪਲ ਵਾਚ ਨੇ ਸਮਾਂ ਰਹਿੰਦਿਆਂ ਇੰਝ ਬਚਾਈ ਬੰਦੇ ਦੀ ਜਾਨ

ਐੱਪਲ ਕੰਪਨੀ ਦੇ ਯੰਤਰ ਆਪਣੀ ਸ਼ਾਨਦਾਰ ਗੁਣਵੱਤਾ ਲਈ ਪੂਰੀ ਦੁਨੀਆ ਚ ਮਸ਼ਹੂਰ ਹਨ। ਇਸ ਵਾਰ ਐੱਪਲ ਦੀ ਸਮਾਰਟਵਾਚ ਨੇ ਇਕ ਵਿਅਕਤੀ ਦੀ ਜਾਨ ਬਣਾਈ ਹੈ। ਇੰਗਲੈਂਡ ਦੀ ਇਹ ਘਟਨਾ ਅੱਜ ਕੱਲ੍ਹ ਕਾਫੀ ਸੁਰਖੀਆਂ ਚ ਬਣੀ ਹੋਈ ਹੈ।

 

ਜਾਣਕਾਰੀ ਮੁਤਾਬਕ ਇੰਗਲੈਂਡ ਦੇ ਇਕ ਪਾਲ ਹਟੱਨ ਨਾਂ ਦੇ ਵਿਅਕਤੀ ਨੂੰ ਉਸ ਦੀ ਸਮਾਰਟਵਾਚ ਨੇ ਚੇਤਾਵਨੀ ਦਿੱਤੀ ਕਿ ਉਸ ਦੇ ਦਿਲ ਦੀ ਗਤੀ ਖਤਰਨਾਕ ਢੰਗ ਨਾਲ ਹੇਠਾਂ ਡਿੱਗ ਰਹੀ ਹੈ। ਇਸ ਚੇਤਾਵਨੀ ਮਗਰੋਂ ਪਾਲ ਡਾਕਟਰੀ ਜਾਂਚ ਲਈ ਗਏ। ਜਿਥੇ ਉਸਦਾ ਇਲਾਜ ਕੀਤਾ ਗਿਆ।

 

ਇਸ ਦੌਰਾਨ ਪਾਲ ਨੂੰ ਇਕ ਹੋਰ ਬੀਮਾਰੀ ਦਾ ਪਤਾ ਲਗਿਆ ਜਿਹੜੀ ਕਿ ਉਨ੍ਹਾਂ ਨੂੰ ਸੀ। ਉਸ ਬੀਮਾਰੀ ਕਾਰਨ ਦਿਲ ਚੰਗੇ ਢੰਗ ਨਾਲ ਖੂਨ ਨੂੰ ਪੰਪ ਨਹੀਂ ਕਰ ਪਾਉਂਦਾ ਜਿਸ ਕਾਰਨ ਪਾਲ ਨੂੰ ਮੁ਼ਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਪਾਲ ਨੂੰ 3 ਘੰਟੇ ਦੀ ਸਰਜਰੀ ਦਾ ਸਾਹਮਣਾ ਕਰਨਾ ਪਿਆ। ਉਸ ਦੇ ਬਾਅਦ ਉਨ੍ਹਾਂ ਦੀ ਸਿਹਤ ਚੰਗੀ ਹੋ ਗਈ ਤੇ ਉਨ੍ਹਾਂ ਨੂੰ ਹੁਣ ਹਸਪਤਾਲ ਤੋਂ ਛੁੱਟੀ ਵੀ ਮਿਲ ਗਈ ਹੈ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Technology Apple SmartWatch saves people life with his technology