ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਿੰਨ ਕੈਮਰਿਆਂ ਨਾਲ ਟੇਕਨੋ ਸਪਾਰਕ 4 ਭਾਰਤ ’ਚ ਲਾਂਚ

ਤਿੰਨ ਕੈਮਰਿਆਂ ਨਾਲ ਟੇਕਨੋ ਸਪਾਰਕ 4 ਭਾਰਤ ’ਚ ਲਾਂਚ

ਭਾਰਤ ਵਿਚ ਟੇਕਨੋ ਸਪਾਰਕ 4 ਨੂੰ ਲਾਂਚ ਕਰ ਦਿੱਤਾ ਗਿਆ ਹੈ। ਕੰਪਨੀ ਨੇ ਕੁਝ ਦਿਨ ਪਹਿਲਾਂ ਹੀ ਭਾਰਤੀ ਬਾਜ਼ਾਰ ਵਿਚ ਟੇਕਨੋ ਸਪਾਰਕ 4ਏਅਰ ਨੂੰ ਉਤਾਰਿਆ ਸੀ। ਇਸ ਫੋਨ ਦੀ ਕੀਮਤ ਭਾਰਤ ਵਿਚ 7,999 ਰੁਪਏ ਹੈ, ਜਿਸ ਵਿਚ 3 ਜੀਬੀ ਰੈਮ ਅਤੇ 32 ਜੀਬੀ ਸਟੋਰਜ ਵੇਰੀਐਂਟ ਮਿਲੇਗਾ। ਇਹ ਫੋਨ 6.52 ਇੰਚ ਦਾ ਐਚਡੀ+ ਡਿਸਪਲੇ ਨਾਲ ਆਉਂਦਾ ਹੈ।

 

ਟੇਕਨੋ ਸਪਾਰਕ 4 ਐਂਡਰਾਇਡ ਪਾਈ ਉਤੇ ਆਧਾਰਿਤ ਹਾਈਓਐਸ 5 ਉਤੇ ਚਲਦਾ ਹੈ। ਇਸ ਵਿਚ 6.52 ਇੰਚ ਦਾ ਐਚਡੀ+ ਡਿਸਪਲੇ ਹੈ। ਸਕਰੀਨ 20:9 ਆਸਪੇਕਟ ਰਸ਼ੀਓ ਅਤੇ 90 ਫੀਸਦੀ ਸਕਰੀਨ ਟੂ ਬਾਡੀ ਰੇਸ਼ੀਓ ਨਾਲ ਲੈਸ ਹੈ। ਡੂਅਲ ਸਿਮ ਟੇਕਨੋ ਸਪਾਰਕ 4 ਵਿਚ ਕਵਾਡ ਕੋਰ ਹੀਲਿਓ ਏ22 ਪ੍ਰੋਸੇਸਰ ਨਾਲ 3ਜੀਬੀ ਅਤੇ 4ਜੀਬੀ ਰੈਮ ਦੇ ਵਿਕਲਪ ਦਿੱਤੇ ਗਏ ਹਨ। ਸਟੋਰੇਜ ਦੇ ਵੀ ਦੋ ਵਿਕਲਪ ਹਨ – 32 ਜੀਬੀ ਅਤੇ 64 ਜੀਬੀ। ਦੋਵੇਂ ਹੀ ਵੇਰੀਐਂਟ 128 ਜੀਬੀ ਤੱਕ ਦੇ ਮਾਈਕ੍ਰੋਐਸਡੀ ਕਾਰਡ ਨੂੰ ਸਪੋਰਟ ਕਰਨਗੇ।

 

ਤਿੰਨ ਰੀਅਰ ਕੈਮਰਿਆਂ ਵਾਲਾ ਸਮਾਰਟ ਫੋਨ ਹੈ। ਪਿਛਲੇ ਹਿੱਸੇ ਉਤੇ ਐਫ/1.8 ਅਪਰਚਰ ਵਾਲਾ 13 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ, 2 ਮੈਗਾਪਿਕਸਲ ਦਾ ਡੇਪਥ ਕੈਮਰਾ ਅਤੇ ਤੀਜਾ ਲੋ ਲਾਈਟ ਕੈਮਰਾ ਸੇਂਸਰ ਹੈ। ਪੀਡੀਏਐਫ, ਡੂਅਲ ਐਲਈਡੀ ਸਪੋਰਟ, ਅੱਠ ਸੀਨ ਮੋਡਸ, ਏਆਰ ਸਟੀਕਰਜ਼, ਕਸਟਮ ਬੋਕੇਹ, ਏਆਈ ਐਚਡੀਆਰ, ਏਆਈ ਬਿਊਟੀ ਅਤੇ ਪਨੋਰਮਾ ਇਸ ਕੈਮਰਾ ਸੈਂਸਰ ਦਾ ਹਿੱਸਾ ਹੈ। ਫੋਨ ਵਿਚ ਮੇਗਾਪਿਕਸਲ ਦਾ ਸੈਲਫੀ ਕੈਮਰਾ ਵੀ ਦਿੱਤਾ ਗਿਆ ਹੈ। ਫੋਨ ਵਿਚ 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਵੀ ਦਿੱਤਾ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Tecno Spark 4 launched in india