ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

15 ਵਾਰ ਡਿੱਗਣ ਤੋਂ ਬਾਅਦ ਵੀ ਨਹੀਂ ਟੁੱਟੇਗੀ ਇਸ ਫ਼ੋਨ ਦੀ ਸਕਰੀਨ !

ਦੁਨੀਆ ਚ ਸ਼ਾਇਦ ਹੀ ਕੋਈ ਸਮਾਰਟਫ਼ੋਨ ਯੂਜ਼ਰ ਹੋਵੇ ਜਿਸ ਦੇ ਹੱਥੋਂ ਸਮਾਰਟਫ਼ੋਨ ਅੱਜ ਤੱਕ ਜ਼ਮੀਨ ਤੇ ਨਾ ਡਿੱਗਿਆ ਹੋਵੇ। ਖੁਰਦਰੀ ਥਾਂ ਤੇ ਡਿੱਗਣ ਕਾਰਨ ਕਈ ਲੋਕਾਂ ਦੀ ਸਕਰੀਨ ਟੁੱਟ ਜਾਂਦੀ ਹੈ ਪਰ ਹੁਣ ਗਲੋਬਲ ਟੈਕਨੋਲੋਜੀ ਕੰਪਨੀ ਕਾਰਨਿੰਗ ਇਨਕਾਪਰੇਟਿਡ ਨੇ ਐਲਾਨ ਕੀਤਾ ਹੈ ਕਿ ਉਸਦੇ ਤਾਜ਼ਾ ਕਵਰ ਗਲਾਸ ਤਕਨਾਲੋਜੀ ਗੋਰਿੱਲਾ ਗਿਲਾਸ 6 ਨੂੰ ਵਰਤੋਂ ਚ ਲਿਆਉਣ ਵਾਲਾ ਪਹਿਲਾ ਸਮਾਰਟਫ਼ੋਨ ਨਿਰਮਾਤਾ ਮਿਲ ਗਿਆ ਹੈ।

 

ਚੀਨੀ ਸਮਾਰਟਫ਼ੋਨ ਨਿਰਮਾਤਾ ਕੰਪਨੀ ਓਪੋ ਦੇ ਫਲੈਗਸਿ਼ੱਪ ਸਮਾਰਟਫ਼ੋਨ ਚ ਗੋਰਿੱਲਾ ਗਲਾਸ 6 ਮਿਲੇਗਾ। ਨਾਲ ਹੀ ਕਾਰਨਿੰਗ ਇਨਕਾਪਰੇਟਿਡ ਕੰਪਨੀ ਨੇ ਇੱਕ ਬਿਆਨ ਚ ਕਿਹਾ ਕਿ ਓਪੋ ਦੇ ਨਵੇਂ ਫ਼ਲੈਗਸਿ਼ੱਪ ਸਮਾਰਟਫ਼ੋਨ ਚ ਗੋਰਿੱਲਾ ਗਲਾਸ 6 ਦੀ ਵਰਤੋਂ ਕੀਤੀ ਜਾਵੇਗੀ, ਜੋ ਕਿ ਆਉਣ ਵਾਲੇ ਹਫ਼ਤਿਆਂ ਚ ਲਾਂਚ ਕੀਤਾ ਜਾਵੇਗਾ।

 

ਲੈਬ ਚ ਕੀਤੀ ਗਈ ਟੈਸਟਿੰਗ ਚ ਗੋਰਿੱਲਾ ਗਲਾਸ 6 ਇੱਕ ਮੀਟਰ ਦੀ ਉਚਾਈ ਤੋਂ ਖੁਰਦਰੀ ਥਾਂ ਤੇ 15 ਵਾਰ ਸੁੱਟੇ ਜਾਣ ਤੋਂ ਬਾਅਦ ਵੀ ਨਹੀਂ ਟੁੱਟਿਆ ਜਦਕਿ ਕੰਪਨੀ ਦੀ ਮੁਕਾਬਲੇਬਾਜ਼ ਕੰਪਨੀਆਂ ਸੋਡਾ ਲਾਈਮ ਅਤੇ ਐਲੁਮਿਨੋਸਿਲਿਕੇਟ ਦੇ ਗਲਾਸ ਪਹਿਲੀ ਵਾਰ ਡਿੱਗਣ ਤੇ ਹੀ ਟੁੱਟ ਗਏ।

 

ਕਾਰਨਿੰਗ ਗੋਰਿੱਲਾ ਗਿਲਾਸ ਦੇ ਵਾਇਸ ਪ੍ਰੈਸੀਡੈਂਟ ਅਤੇ ਜਨਰਲ ਮੈਨੇਜਰ ਜਾਨ ਬਿਆਨੇ ਨੇ ਕਿਹਾ ਕਿ ਅਸੀਂ ਓਪੋ ਦੁਆਰਾ ਗੋਰਿੱਲਾ ਗਲਾਸ 6 ਨੂੰ ਅਪਨਾਉਣ ਨਾਲ ਉਤਸ਼ਾਹਤ ਹਾਂ। ਕੰਪਨੀ ਨੇ ਗੋਰਿੱਲਾ ਗਲਾਸ 6 ਨੂੰ ਜੁਲਾਈ ਚ ਲੋਕਾਂ ਦੇ ਰੂਬਰੂ ਕੀਤਾ ਸੀ ਜੋ ਕੰਪਨੀ ਦਾ ਹੁਣ ਤੱਕ ਦਾ ਸਭ ਤੋਂ ਮਜ਼ਬੂਤ ਗਲਾਸ ਹੈ। ਨਾਲ ਹੀ ਬਿਆਨੈ ਨੇ ਕਿਹਾ ਕਿ ਓਪੋ ਦਾ ਨਵਾਂ ਫਲੈਗਸਿ਼ੱਪ ਮਾਡਲ ਉਨ੍ਹਾਂਗਾਹਕਾਂ ਲਈ ਹੈ ਜਿਨ੍ਹਾਂ ਆਪਣੇ ਡਿਜੀਟਲ ਜੀਵਨ ਚ ਹਰੇਕ ਚੀਜ਼ ਲਈ ਸਮਾਰਟਫ਼ੋਨ ਤੇ ਨਿਰਭਰ ਹਨ, ਇਹ ਉਨ੍ਹਾਂ ਦੇ ਮੋਬਾਈਲ ਦੇ ਵਾਰ-ਵਾਰ ਡਿੱਗਣ ਤੇ ਸੁਰੱਖਿਆ ਕਰਦਾ ਹੈ।   

.

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:The screen of this phone will not break even after 15 times falls