ਮੁਕੇਸ਼ ਅੰਬਾਨੀ ਦੀ ਮਾਲਕੀ ਵਾਲੀ ਰਿਲਾਇੰਸ ਜੀਓ ਮੋਬਾਈਲ ਨੈਟਵਰਕ ਕੰਪਨੀ ਨੇ ਨਵੇਂ ਨੈਟਵਰਕ ਗਾਹਕ ਬਣਾਉਣ ਦੇ ਮਾਮਲੇ ਚ ਅਪ੍ਰੈਲ 2019 ਦੌਰਾਨ ਨਿਜੀ ਕੰਪਨੀਆਂ ਨੂੰ ਪਿੱਛੇ ਛੱਡ ਦਿੱਤਾ ਹੈ। ਇਸ ਮਹੀਨੇ ਚ ਨਿਜੀ ਖੇਤਰ ਦੀ ਹੋਰਨਾਂ ਮੋਬਾਈਲ ਕੰਪਨੀਆਂ ਦੇ ਗਾਹਕਾਂ ਦੀ ਗਿਣਤੀ ਚ ਗਿਰਾਵਟ ਦਰਜ ਕੀਤੀ ਗਈ ਜਦਕਿ ਰਿਲਾਇੰਸ ਜੀਓ ਦੇ ਨਾਲ 80,82,383 ਨਵੇਂ ਗਾਹਕ ਜੁੜੇ ਅਤੇ ਜੀਓ ਦੀ ਸੇਵਾ ਲੈਣ ਵਾਲੇ ਗਾਹਕਾਂ ਦੀ ਗਿਣਤੀ 31 ਕਰੋੜ ਦੇ ਪਾਰ ਹੋ ਗਈ।
ਭਾਰਤੀ ਦੂਰਸੰਚਾਰ ਰੈਗੂਲੈਟਰੀ ਅਥਾਰਟੀ (TRAI) ਨੇ ਸੋਮਵਾਰ ਨੂੰ ਅੰਕੜ ਜਾਰੀ ਕੀਤੇ ਹਨ ਜਿਸ ਚ ਇਹ ਸਾਹਮਣੇ ਆਇਆ ਹੈ ਕਿ ਜੀਓ ਕੰਪਨੀ ਹੀ ਇਕੋ ਇਕ ਕੰਪਨੀ ਹੈ ਜਿਸ ਦੇ ਗਾਹਕਾਂ ਦੀ ਗਿਣਤੀ ਚ ਇਸ ਸਾਲ ਅਪ੍ਰੈਲ ਮਹਿਨੇ ਦੌਰਾਨ ਵਾਧਾ ਹੋਇਆ ਜਦਕਿ ਭਾਰਤੀ ਏਅਰਟੈਲ ਅਤੇ ਵੋਡਾਫ਼ੋਨ ਆਈਡੀਆ ਸਮੇਤ ਇਨ੍ਹਾਂ ਖੇਤਰਾਂ ਦੀ ਹੋਰਨਾਂ ਸਾਰੀਆਂ ਕੰਪਨੀਆਂ ਦੇ ਗਾਹਕਾਂ ਚ ਗਿਰਾਵਟ ਆਈ।
ਟਰਾਈ ਦੇ ਅੰਕੜਿਆਂ ਮੁਤਾਬਕ ਇਸ ਸਾਲ ਮਾਰਚ ਚ ਜੀਓ ਦੇ ਮੋਬਾਈਲ ਗਾਹਕ 30,67,24,836 ਸਨ ਜਿਹੜੇ ਅਪ੍ਰੈਲ ਮਹੀਨੇ ਚ 80,82,383 ਅਤੇ ਵੱਧ ਕੇ 31,48,07,219 ਤੇ ਪੁੱਜ ਗਏ। ਅੰਕੜਿਆਂ ਮੁਤਾਬਕ ਅਪ੍ਰੈਲ ਚ ਕੁੱਲ 116,22,98,276 ਹੋ ਗਏ।
.