ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੀਮੇਲ ਉਤੇ ਪਾਓ ਵਾਟਸਐਪ ਦੀ ਤਰ੍ਹਾਂ ਈਮੇਲ ਪੜ੍ਹਨ ਦੀ ਰਿਪੋਰਟ

ਜੀਮੇਲ ਉਤੇ ਪਾਓ ਵਾਟਸਐਪ ਦੀ ਤਰ੍ਹਾਂ ਈਮੇਲ ਪੜ੍ਹਨ ਦੀ ਰਿਪੋਰਟ

ਜਿਵੇਂ ਵਾਟਸਐਪ ਉਤੇ ਪਤਾ ਲਗਾਇਆ ਜਾ ਸਕਦਾ ਹੈ ਕਿ ਸਾਹਮਣੇ ਵਾਲੇ ਨੇ ਤੁਹਾਡਾ ਮੈਸੇਜ ਪੜ੍ਹਿਆ ਹੈ ਜਾਂ ਨਹੀਂ, ਉਸੇ ਤਰ੍ਹਾਂ ਇਹ ਵੀ ਜਾਣਿਆ ਜਾ ਸਕਦਾ ਹੈ ਕਿ ਸਾਹਮਣੇ ਵਾਲੇ ਤੁਹਾਡੀ ਈਮੇਲ ਦੇਖੀ ਹੈ ਜਾਂ ਨਹੀਂ। ਮੁਫਤ ਵਿਚ ਉਪਲੱਬਧ ਆਲਲਾਈਨ ਟੂਲ ਮੇਲਟ੍ਰੈਕ ਰਾਹੀਂ ਇਹ ਸੰਭਵ ਹੈ। ਇਸ ਦੀ ਵਰਤੋ਼ ਲਈ https://mailtrack.io/en/ ਉਤੇ ਜਾਓ।

 

ਇਸ ਤੋਂ ਬਾਅਦ ਸਾਈਟ ਉਤੇ ਦਿੱਤੇ ਗਏ ‘ਗੇਟ ਮੇਲ ਟ੍ਰੈਕ’ ਉਤੇ ਕਲਿਕ ਕਰੋ। ਇਸ ਨਾਲ ਇਹ ਵੈਬਸਾਈਟ ਤੁਹਾਡੀ ਜੀਮੇਲ ਆਈਡੀ ਨਾਲ ਜੁੜ ਜਾਵੇਗੀ ਅਤੇ ਤੁਸੀਂ ਜਿਸ ਈਮੇਲ ਨੂੰ ਭੇਜੋਗੇ, ਇਹ ਉਸਦੀ ਡਿਲੀਵਰੀ ਰਿਪੋਰਟ ਤੁਹਾਡੇ ਤੱਕ ਪਹੁੰਚਾਏਗੀ। ਇਸ ਵਿਚ ਇਹ ਜਾਣਕਾਰੀ ਵੀ ਮਿਲੇਗੀ ਕਿ ਤੁਹਾਡੀ ਈਮੇਲ ਨੂੰ ਕਿਸ ਸਮੇਂ ਖੋਲ੍ਹਿਆ ਗਿਆ ਹੈ।

 

‘ਸਟ੍ਰੀਕ’ ਐਪ ਦੀ ਵੀ ਲੈ ਜਾ ਸਕਦੀ ਹੈ ਮਦਦ

 

ਸਟ੍ਰੀਕ ਐਪ ਦੀ ਵਰਤੋਂ ਲਈ https://www.streak.com/email-tracking-in-gmail ਉਤੇ ਜਾਓ ਅਤੇ ਇੰਸਟਾਂਲ ਦੇ ਵਿਕਲਪ ਉਤੇ ਕਲਿਕ ਕਰੋ। ਇਸ ਨਾਲ ਇਹ ਐਪ ਤੁਹਾਡੀ ਜੀਮੇਲ ਨਾਲ ਜੁੜ ਜਾਵੇਗਾ। ਇਸ ਦੇ ਬਾਅਦ ਤੁਹਾਡੀ ਈਮੇਲ ਕਦੋ–ਕਦੋਂ, ਕਿੰਨੀ ਵਾਰ ਖੋਲ੍ਹਿਆ ਗਿਆ, ਇਸਦੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਸਟ੍ਰੀਕ ਰਾਹੀਂ ਸਡਿਊਲ ਪੋਸਟ ਵੀ ਭੇਜਿਆ ਜਾ ਸਕਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:two best way to check read receipt in gmail