ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ ਨੇ ਫੇਸਬੁੱਕ ਉਤੇ ਲਗਾਇਆ 5 ਅਰਬ ਡਾਲਰ ਦਾ ਜ਼ੁਰਮਾਨਾ

ਅਮਰੀਕਾ ਨੇ ਫੇਸਬੁੱਕ ਉਤੇ ਲਗਾਇਆ 5 ਅਰਬ ਡਾਲਰ ਦਾ ਜ਼ੁਰਮਾਨਾ

ਅਮਰੀਕਾ ਦੇ ਰੈਗੂਲੇਟਰ ਨੇ ਸੋਸ਼ਲ ਮੀਡੀਆ ਸਾਇਟ ਫੇਸਬੁੱਕ ਉਤੇ ਨਿੱਜੀ ਅਤੇ ਅੰਕੜਿਆਂ ਦੀ ਸੁਰੱਖਿਆ ਵਿਚ ਖਾਮੀ ਦੀ ਜਾਂਚ ਨਾਲ ਜੁੜੇ ਇਕ ਮਾਮਲੇ ਦਾ ਹੱਲ ਕਰਨ ਲਈ ਪੰਜ ਅਰਬ ਡਾਲਰ ਦਾ ਜ਼ੁਰਮਾਨਾ ਲਗਾਇਆ ਹੈ। ਵਾਲਸਟ੍ਰੀਟ ਜਰਨਲ ਨੇ ਸ਼ੁੱਕਰਵਾਰ ਨੂੰ ਇਹ ਰਿਪੋਰਟ ਦਿੱਤੀ ਹੈ।

 

ਖਬਰ ਮੁਤਾਬਕ ਸੰਘੀ ਵਪਾਰ ਕਮਿਸ਼ਨ ਨੇ ਚਲ ਰਹੀ ਜਾਂਚ ਦੇ ਹੱਲ ਨੂੰ 3–2 ਵੋਟਾਂ ਨਾਲ ਮਨਜ਼ੂਰੀ ਦਿੱਤੀ। ਖਪਤਕਾਰ ਸਰਵੇਖਣ ਏਜੰਸੀ ਦੇ ਦੋ ਡੇਮੋਕ੍ਰੇਟਿਕ ਮੈਂਬਰਾਂ ਨੇ ਇਸ ਉਤੇ ਅਸਹਿਮਤੀ ਪ੍ਰਗਟਾਈ।

 

ਕਮਿਸ਼ਨ ਵੱਲੋਂ ਨਿੱਜੀ ਜਾਂਚ ਮਾਮਲੇ ਵਿਚ ਲਗਾਇਆ ਗਿਆ ਇਹ ਜ਼ੁਰਮਾਨਾ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਰਕਮ ਦਾ ਜ਼ੁਰਮਾਨਾ ਹੈ। ਹਾਲਾਂਕਿ, ਇਸ ਜ਼ੁਰਮਾਨੇ ਉਤੇ ਅੰਤਿਮ ਮੋਹਰ ਲਗਾਉਣ ਤੋਂ ਪਹਿਲਾਂ ਨਿਆਂ ਵਿਭਾਗ ਦੀ ਮਨਜ਼ੂਰੀ ਮਿਲਣਾ ਬਾਕੀ ਹੈ।

 

ਅਜੇ ਤੱਕ ਇਸ ਮਾਮਲੇ ਨਾਲ ਜੁੜੀ ਪੂਰੀ ਜਾਣਕਾਰੀ ਸਾਹਮਣੇ ਨਹੀਂ ਆਈ, ਪ੍ਰੰਤੂ ਸਮਝੌਤੇ ਤਹਿਤ ਫੇਸਬੁੱਕ ਉਤੇ ਲੋਕਾਂ ਦੀ ਨਿੱਜੀ ਜਾਣਕਾਰੀ ਦੀ ਵਰਤੋਂ ਕਿਵੇਂ ਕਰੇ, ਇਸ ਨੂੰ ਲੈ ਕੇ ਕੁਝ ਪਾਬੰਦੀ ਲੱਗ ਸਕਦੀ ਹੈ। ਖਪਤਕਾਰ ਸਮੂਹ ‘ਪਬਲਿਕ ਨਾਲਜ ਦੇ ਚੈਰਲੋਟੇ ਸਲਾਈਮੈਨ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਫੇਸਬੁੱਕ ਦੇ ਵਿਵਹਾਰ ਨੂੰ ਬਦਲਣ ਲਈ ਇਹ ਜ਼ੁਰਮਾਨਾ ਕਾਫੀ ਨਹੀਂ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:US fine USD 5 billion for Facebook on privacy probe