ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

WhatsApp ਹੁਣੇ ਕਰ ਲਓ ਅਪਡੇਟ, ਹੈਕਰਾਂ ਨੇ ਪਾਇਆ ਜਾਸੂਸੀ ਸਾਫ਼ਟਵੇਅਰ

ਮੈਸੇਜਿੰਗ ਐਪ ਵੱਟਸਐਪ ਨੇ ਆਪਣੇ 1.5 ਅਰਬ ਵਰਤੋਂ ਉਪਭੋਗਤਾਵਾਂ ਨੂੰ ਸਪਾਈਵੇਅਰ ਦੇ ਖਤਰੇ ਤੋਂ ਬਚਣ ਲਈ ਐਪ ਨੂੰ ਤੁਰੰਤ ਅਪਡੇਟ ਕਰਨ ਦੀ ਅਪੀਲ ਕੀਤੀ ਹੈ। ਵੱਟਸਐਪ ਚ ਸੁਰੱਖਿਆ ਖਾਮੀਆਂ ਕਾਰਨ ਹੈਕਰਾਂ ਨੇ ਉਪਭੋਗਤਾਵਾਂ ਦੇ ਫ਼ੋਨ ਚ ਸਪਾਈਵੇਅਰ (ਜਾਸੂਸੀ ਕਰਨ ਵਾਲਾ ਸਾਫ਼ਟਵੇਅਰ) ਪਾਉਣ ਦੀ ਗੱਲ ਸਾਹਮਣੇ ਆਈ ਹੈ। ਜਿਸ ਤੋਂ ਬਾਅਦ ਕੰਪਨੀ ਨੇ ਇਹ ਕਦਮ ਚੁੱਕਿਆ ਹੈ।

 

ਫੇਸਬੁੱਕ ਦੀ ਮਾਲਕੀ ਵਾਲੀ ਇਸ ਕੰਪਨੀ ਨੇ ਕਿਹਾ ਕਿ ਇਸ ਮਹੀਨੇ ਦੀ ਸ਼ੁਰੂਆਤ ਚ ਇਸ ਕਮੀ ਦਾ ਪਤਾ ਲਗਾਇਆ ਗਿਆ ਸੀ ਤੇ ਤੁਰੰਤ ਇਸ ਨੂੰ ਠੀਕ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ। ਇਹ ਕਮੀ ਹੈਕਰ ਨੂੰ ਮੋਬਾਈਲ ਚ ਕੋਡ ਪਾਉਣ ਅਤੇ ਉਸ ਐਗਜ਼ੀਕਿਊਸ਼ਨ ਚ ਮਦਦ ਕਰਦੀ ਹੈ।

 

ਕੰਪਨੀ ਨੇ ਹਮਲੇ ਨੂੰ ਅਸਫ਼ਲ ਕਰਨ ਲਈ ਆਪਦੇ ਬੁਨਿਆਦੀ ਢਾਂਦੇ ਚ ਬਦਲਾਅ ਕੀਤਾ ਹੈ। ਵੱਟਸਐਪ ਨੇ ਕਿਸੇ ਦਾ ਨਾਂ ਲਏ ਬਿਨਾ ਕਿਹਾ ਕਿ ਹਮਲੇ ਚ ਨਿਜੀ ਕੰਪਨੀ ਦੇ ਹੱਥ ਹੋਣ ਦੇ ਸੰਕੇਤ ਹਨ। ਇਹ ਕੰਪਨੀ ਕਥਿਤ ਤੌਰ ਤੇ ਸਰਕਾਰਾਂ ਨੂੰ ਸਪਾਈਵੇਅਰ ਮੋਬਾਈਲ ਆਪਰੇਟਿੰਗ ਦੇ ਕੰਮਕਾਜ ਨੂੰ ਪ੍ਰਭਾਵਿਤ ਕਰਦੀ ਹੈ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:WhatsApp fixes bug that installed spyware via voice calling urges users to upgrade app