ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਝੂਠੀਆਂ ਖਬਰਾਂ ਰੋਕਣ ਲਈ ਵੱਟਸਐਪ ਦੇਵੇਗਾ ਇਸ਼ਤਿਹਾਰ

ਝੂਠੀਆਂ ਖਬਰਾਂ ਰੋਕਣ ਲਈ ਵੱਟਸਐਪ ਦੇਵੇਗਾ ਇਸ਼ਤਿਹਾਰ

ਵੱਟਸਐਪ ਨੇ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਆਪਣੇ ਪਲੇਟਫਾਰਮ ਰਾਹੀਂ ਝੂਠੀਆਂ ਖਬਰਾਂ ਦੇ ਪ੍ਰਸਾਰ ਨੂੰ ਰੋਕਣ ਲਈ ਰੇਡੀਓ ਦੇ ਬਾਅਦ ਹੁਣ ਟੈਲੀਵੀਜਨ `ਤੇ ਇਸ਼ਤਿਹਾਰ ਦੇਣ ਦਾ ਫੈਸਲਾ ਕੀਤਾ ਹੈ। ਕੰਪਨੀ ਨੇ ਇਕ ਬਿਆਨ `ਚ ਕਿਹਾ ਕਿ ਉਸਨੇ ਭਾਰਤ `ਚ ਆਪਣੇ ਖਪਤਕਾਰਾਂ ਉਪਰ ਇਕ ਖੋਜ ਕੀਤੀ ਹੈ ਅਤੇ ਫਿਰ ਉਨ੍ਹਾਂ ਦੇ ਅਨੁਭਵਾਂ ਦੇ ਆਧਾਰ `ਤੇ ਤਿੰਨ ਟੀਵੀ ਇਸ਼ਤਿਹਾਰ ਤਿਆਰ ਕੀਤੇ ਹਨ।


ਕੰਪਨੀ ਨੇ ਕਿਹਾ ਕਿ ਤਿੰਨੇ ਵਿਗਿਆਪਨ ਟੈਨੀਵੀਜ਼ਨ, ਫੇਸਬੁੱਕ ਅਤੇ ਯੂਟਿਊਬ `ਤੇ ਨੌ ਭਾਸ਼ਾਵਾਂ `ਚ ਉਪਲੱਬਧ ਹੋਣਗੇ ਅਤੇ ਇਨ੍ਹਾਂ ਦੀ ਵੱਟਸਐਪ ਦੀ ਵਰਤੋਂ ਕਰਨ ਵਾਲਿਆਂ `ਚ ਵਿਆਪਕ ਪਹੁੰਚ ਹੋਵੇਗੀ। ਇਸਦਾ ਪ੍ਰਸਾਰਣ ਰਾਜਸਥਾਨ ਅਤੇ ਤੇਲੰਗਾਨਾ `ਚ ਚੋਣ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਵੇਗਾ।


ਇਹ ਵਿਗਿਆਪਨ ਅੰਗਰੇਜ਼ੀ, ਹਿੰਦੀ, ਬਾਂਗਲਾ, ਕੰਨੜ, ਤੇਲਗੂ, ਅਸਮੀਆ, ਗੁਜਰਾਤੀ, ਮਰਾਠੀ ਅਤੇ ਮਿਲਆਲਮ `ਚ ਉਪਲੱਬਧ ਹੋਵੇਗਾ। ਇਹ 60 ਸੈਕਿੰਡ ਲੰਬੀ ਫਿਲਮ ਦੇ ਰੂਪ `ਚ ਹੋਵੇਗਾ।


ਕੰਪਨੀ ਨੇ ਕਿਹਾ ਕਿ ਇਨ੍ਹਾਂ ਵਿਗਿਆਪਨਾਂ ਨੂੰ ਖਬਰਾਂ ਅਤੇ ਫਿਲਮੀ ਚੈਨਲਾਂ ਦੇ ਨਾਲ ਕਈ ਚੈਨਲਾਂ `ਤੇ ਪ੍ਰਸਾਰਿਤ ਕੀਤਾ ਜਾਵੇਗਾ। ਬਾਅਦ `ਚ ਇਨ੍ਹਾਂ ਨੂੰ ਆਨਲਾਈਨ ਅਤੇ ਪ੍ਰਿੰਟ ਦੇ ਵਿਗਿਆਪਨ ਰਾਹੀਂ ਦਿਖਾਇਆ ਜਾਵੇਗਾ।


ਕੰਪਨੀ ਨੇ ਝੂਠੀਆਂ ਖਬਰਾਂ `ਤੇ ਲਗਾਮ ਕਸਣ ਲਈ ਅਗਸਤ `ਚ ਰੇਡੀਓ ਰਾਹੀਂ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਕੰਪਨੀ ਨੂੰ ਝੂਠੀਆਂ ਖਬਰਾਂ ਨੂੰ ਲੈ ਕੇ ਸਰਕਾਰ ਦੇ ਸਖਤ ਰੁੱਖ ਦਾ ਸਾਹਮਣਾ ਕਰਨਾ ਪਿਆ ਹੈ।       

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:WhatsApp rolls out TV campaign in India to tackle fake news