mi a2, mi a2 price, mi a2 specification, mi a2 price in india: ਚੀਨੀ ਸਮਾਰਟ ਫੋਨ ਕੰਪਨੀ Xiaomi ਛੇਤੀ ਹੀ ਆਪਣੇ ਦੋ ਨਵੇਂ ਸਮਾਰਟਫੋਨ ਲਾਂਚ ਕਰਨ ਜਾ ਰਹੀ ਹੈ। ਇਹ ਫ਼ੋਨ ਹਨ Xiaomi Mi A2 ਤੇ Mi A2 Lite। ਇਹ ਫੋਨ ਕੱਲ੍ਹ ਸਪੇਨ 'ਚ ਲਾਂਚ ਹੋਣਗੇ। ਪਰ ਲਾਂਚ ਤੋਂ ਪਹਿਲਾ ਹੀ ਫੋਨ ਦੀ ਕੀਮਤ ਤੇ ਹੋਰ ਜਾਣਕਾਰੀ ਲੀਕ ਹੋ ਗਈ ਹੈ।
Xiaomi Mi A2 ਦੀ ਕੀਮਤ ਲਗਭਗ 22,200 ( 4 ਜੀਬੀ ਰੈਮ, 64 ਜੀਬੀ ਮੈਮਰੀ) ਰੁਪਏ ਹੋ ਸਕਦੀ ਹੈ। ਧਿਆਨਯੋਗ ਗੱਲ ਇਹ ਹੈ ਕਿ ਇਸ 'ਚ ਨੋਕੀਆ ਫ਼ੋਨਾਂ ਦਾ ਡਿਸਪਲੇ ਇਸ ਵਿਚ ਦਿੱਤਾ ਜਾ ਸਕਦਾ ਹੈ। Xiaomi Mi A2 ਦੇ ਇਲਾਵਾ Xiaomi Mi A2 ਲਾਈਟ ਵੀ ਲਾਂਚ ਹੋਵੇਗਾ। ਜਿਸਦੀ ਕੀਮਤ 16,200 ਰੁਪਏ ( 3ਜੀਬੀ ਰੈਮ, 32 ਜੀਬੀ ਮੈਮਰੀ) ਹੋਵੇਗੀ। 4ਜੀਬੀ ਤੇ 64 ਜੀਬੀ ਵਾਲੇ Mi A2 Lite ਲਈ 19700 ਰੁਪਏ ਖਰਚ ਕਰਨੇ ਪੈਣਗੇ।
Xiaomi Mi A2 ਦੀ ਸਕਰੀਨ 5.99 ਇੰਚ ਦੀ ਹੋਵੇਗੀ। ਜੋ ਐਂਡਰਾਇਡ ਵਰਜ਼ਨ 8.1 'ਤੇ ਚੱਲੇਗਾ। ਇਸ 'ਚ ਡੂਅਲ ਕੈਮਰਾ ਹੋਵੇਗਾ। ਪ੍ਰਾਇਮਰੀ ਕੈਮਰਾ 12 ਮੈਗਾਪਿਕਸਲ ਤੇ ਸੈਕੰਡਰੀ ਕੈਮਰਾ 20 ਮੈਗਾਪਿਕਸਲ ਦਾ ਹੈ। ਬੈਟਰੀ 3310mah ਦੀ ਹੋਵੇਗੀ।
Mi A2 ਲਾਈਟ 'ਚ ਵੀ 12 ਮੈਗਾਪਿਕਲ + 5 ਮੈਗਾਪਿਕਸਲ ਡੂਅਲ ਕੈਮਰਾ ਸੈੱਟਅੱਪ ਹੋਵੇਗਾ। ਸੈਲਫੀ ਪ੍ਰੇਮੀਆਂ ਲਈ 5 ਮੈਗਾਪਿਕਸਲ ਕੈਮਰਾ ਹੋਵੇਗਾ। ਸਕਰੀਨ 5.84 ਇੰਚ ਦੀ ਹੋਵੇਗੀ। ਬੈਟਰੀ 4 ਹਜ਼ਾਰ mah ਦੀ ਹੋਵੇਗੀ।