Xiaomi ਨੇ ਆਪਣਾ ਨਵਾਂ ਸਬ-ਬ੍ਰਾਂਡ ਫੋਨ Poco F1 ਭਾਰਤ ਵਿੱਚ ਲਾਂਚ ਕਰ ਦਿੱਤਾ। ਫੋਨ ਦੀ ਕੀਮਤ 20,999 ਰੁਪਏ ਤੋਂ ਸ਼ੁਰੂ ਹੋਵੇਗੀ। ਇਹ ਕੀਮਤ 6 ਜੀਬੀ ਰੈਮ + 64 ਜੀਬੀ ਸਟੋਰੇਜ਼ ਵਾਲੇ ਵੈਰੀਐਂਟ ਦੀ ਹੈ। ਇਸਦੇ ਇਲਾਵਾ ਕੰਪਨੀ ਦੇ 8 ਜੀ.ਬੀ ਰੈਮ + 256 ਜੀ.ਬੀ ਸਟੋਰੇਜ਼ ਵਾਲੇ ਵੇਰੀਐਂਟ ਦੀ ਕੀਮਤ 29,999 ਰੁਪਏ ਹੈ।
Poco F1 ਫੋਨ ਨੂੰ 29 ਅਗਸਤ ਤੋਂ mi.com ਅਤੇ Flipkart ਦੁਆਰਾ ਵੇਚਿਆ ਜਾਵੇਗਾ। ਜਿਨ੍ਹਾਂ ਗਾਹਕਾਂ ਕੋਲ ਕੋਲ ਐਚ.ਡੀ.ਐਫ.ਸੀ. ਬੈਂਕ ਕਾਰਡ ਹਨ। ਉਨ੍ਹਾਂ ਨੂੰ ਇਕ ਹਜ਼ਾਰ ਰੁਪਏ ਦੀ ਛੋਟ ਵੀ ਪ੍ਰਾਪਤ ਹੋ ਸਕਦੀ ਹੈ. JIO ਗਾਹਕਾਂ ਨੂੰ 8000 ਰੁਪਏ ਦਾ ਲਾਭ ਮਿਲ ਸਕਦਾ ਹੈ। ਨਾਲ ਹੀ 6 ਟੀਬੀ ਤੱਕ ਦਾ ਡਾਟਾ ਵੀ ਮਿਲੇਗਾ।
Xiaomi Poco F1 ਵਿੱਚ ਕੀ ਖ਼ਾਸ
Xiaomi Poco F1 ਇੱਕ ਡਬਲ ਸਿਮ ਸਮਾਰਟਫੋਨ ਹੈ। ਜਿਸ ਵਿੱਚ Android 8.1Orio ਮਿਲਦਾ ਹੈ। ਇਸ ਕੰਪਨੀ ਦਾ ਦਾਅਵਾ ਹੈ ਕਿ ਅਪਡੇਟ ਵੀ ਦਿੱਤਾ ਜਾਵੇਗਾ। ਸਕ੍ਰੀਨ 6.18 ਇੰਚ ਹੋਵੇਗੀ। ਫੋਨ ਵਿੱਚ ਕੁਆਲકોમ Snapdragon 845 SOC ਪ੍ਰੋਸੈਸਰ ਦਿੱਤਾ ਗਿਆ ਹੈ।