ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Google Search ਅਤੇ Google Maps ਨਾਲ ਵੀ ਕਰ ਸਕਣਗੇ ਫੂਡ ਆਰਡਰ

Google Search ਅਤੇ Google Maps ਨਾਲ ਵੀ ਕਰ ਸਕਣਗੇ ਫੂਡ ਆਰਡਰ

ਇਕ ਆਮ ਆਦਮੀ ਫੋਨ ਵਿਚ ਬਹੁਤ ਸਾਰੇ ਐਪ ਰੱਖਦਾ ਹੈ, ਜਿਸ ਕਾਰਨ ਕਈ ਵਾਰ ਉਸਨੂੰ ਪ੍ਰੇਸ਼ਾਨੀ ਵੀ ਹੁੰਦੀ ਹੈ, ਪ੍ਰੰਤੂ ਹੁਣ ਅਜਿਹਾ ਨਹੀਂ ਹੋਵੇਗਾ। ਦਰਅਸਲ, ਸਰਚ ਜਗਤ ਦੀ ਦਿਗਜ ਕੰਪਨੀ ਗੂਗਲ ਨੇ ਫੂਡ ਆਰਡਰ ਨੂੰ ਲੈ ਕੇ ਕਈ ਐਲਾਨ ਕੀਤੇ ਹਨ।  ਗੂਗਲ ਨੇ ਆਰਡਰ ਆਨਲਾਈਨ ਨਾਮ ਦਾ ਫੀਚਰ ਸਰਚ ਅਤੇ ਗੂਗਲ ਮੈਪ ਵਿਚ ਸ਼ਾਮਲ ਕੀਤਾ ਹੈ। ਜ਼ਿਕਰਯੋਗ ਹੈ ਕਿ ਇਸ ਵਿਚ ਗੂਗਲ ਅਸਿਸਟੇਂਟ ਦੀ ਮਦਦ ਨਾਲ ਵੀ ਖਾਣਾ ਆਰਡਰ ਕੀਤਾ ਜਾ ਸਕਦਾ ਹੈ।

 

ਇਸ ਵਿਚ ਯੂਜ਼ਰ ਪਿਕਅਪ ਅਤੇ ਡਿਲਵਰੀ ਦੋਵਾਂ ਵਿਚੋਂ ਕਿਸੇ ਇਕ ਵਿਕਲਪ ਦੀ ਚੋਣ ਕਰ ਸਕਦੇ ਹਨ। ਪਿਕਅਪ ਵਿਚ ਆਰਡਰ ਦੇਣ ਦੇ ਬਾਅਦ ਤੁਸੀਂ ਰੈਸਟੋਰੈਂਟ ਉਤੇ ਜਾ ਕੇ ਲੈਣਾ ਹੋਵੇਗਾ, ਜਦੋਂ ਕਿ ਡਿਲਿਵਰੀ ਵਿਚ ਉਹ ਖਾਣਾ ਘਰ ਤੱਕ ਪਹੁੰਚ ਜਾਵੇਗਾ।

 

ਰੈਸਟੋਰੈਂਟ ਆਰਡਰ ਲੈਣ ਲਈ ਗੂਗਲ ਦੇ ਇੰਟਰਫੇਸ ਦੀ ਵਰਤੋਂ ਕਰਦੇ ਹੋਏ ਖਪਤਕਾਰ ਪੁਰਾਣੇ ਆਰਡਰ ਵਿਚੋਂ ਵੀ ਆਇਟਮ ਦਾ ਆਰਡਰ ਕਰ ਸਕਦੇ ਹਨ। ਹਾਲਾਂਕਿ ਅਜੇ ਇਹ ਫੀਚਰ ਭਾਰਤ ਵਿਚ ਸ਼ੁਰੂ ਨਹੀਂ ਹੈ। ਇਸ ਦੇ ਨਾਲ ਹੀ ਕੰਪਨੀ ਨੇ ਇਹ ਕਲੀਅਰ ਨਹੀਂ ਕੀਤਾ ਕਿ ਗੂਗਲ ਅਸਿਸਟੇਂਟ ਨਾਲ ਲੈਸ ਸਮਾਰਟ ਸਪੀਕਰ ਅਤੇ ਸਮਾਰਟ ਡਿਸਪਲੇ ਨੂੰ ਵੀ ਇਹ ਫੀਚਰ ਸਪੋਰਟ ਕਰੇਗਾ ਜਾਂ ਨਹੀਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:you can order food via Google Search and Google Maps Soon